ਵਿਦਿਆਰਥੀਆਂ ਵੱਲ ਪ੍ਰਧਾਨ ਮੰਤਰੀ ਨੇ ਵਧਾਇਆ ਦੋਸਤੀ ਦਾ ਹੱਥ


ਨਵੀਂ ਦਿੱਲੀ, 16 ਫ਼ਰਵਰੀ (ਏਜੰਸੀ) : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਦੇਸ਼ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤੇ। ਇਸ ਪ੍ਰੋਗਰਾਮ ਦਾ ਸਿਰਲੇਖ “ਮੇਕਿੰਗ ਐਗ਼ਜ਼ਾਮ ਫਨ: ਚੈਟ ਵਿਦ ਪੀ.ਐਮ. ਮੋਦੀ” ਸੀ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਚਿੰਤਾ ਬਚਣਾ ਚਾਹੀਦਾ ਹੈ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਡਿਗਰੀ ਕੋਈ ਨਹੀਂ ਪੁੱਛਦਾ, ਸੋ ਤੁਸੀਂ ਵੀ ਜ਼ਿਆਦਾ ਨੰਬਰ ਹਾਸਲ ਕਰਨ ਦੀ ਦੌੜ ਵਿੱਚ ਨਾ ਲੱਗੋ, ਸਿਰਫ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਵੱਲ ਧਿਆਨ ਦੇਵੋ।

ਪੀ.ਐਮ. ਮੋਦੀ ਨੇ ਕਿਹਾ ਕਿ ਖ਼ੁਦ ਨੂੰ ਪਰਖਣਾ ਛੱਡ ਦਿਓ, ਆਪਣੇ ਅੰਦਰ ਲੁਕੇ ਹੋਏ ਵਿਦਿਆਰਥੀ ਨੂੰ ਕਦੇ ਵੀ ਮਰਨ ਨਾ ਦਿਓ। ਜੇਕਰ ਤੁਹਾਡੇ ਅੰਦਰ ਵਾਲਾ ਵਿਦਿਆਰਥੀ ਜੀਵਨ ਭਰ ਜਿਉਂਦਾ ਹੈ ਤਾਂ ਉਹੀ ਤੁਹਾਨੂੰ ਜਿਉਣ ਦੀ ਪ੍ਰੇਰਨਾ ਦਿੰਦਾ ਹੈ। ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਕਦੇ ਵੀ ਇਹ ਨਾ ਸੋਚੋ ਕਿ ਕੋਈ ਮੇਰਾ ਇਮਤਿਹਾਨ ਲੈ ਰਿਹਾ ਹੈ, ਸਗੋਂ ਆਪਣੇ ਐਗ਼ਜ਼ਾਮੀਨਰ ਤੁਸੀਂ ਖ਼ੁਦ ਬਣੋ। ਤੁਸੀਂ ਹਮੇਸ਼ਾ ਇਸ ਭਾਵਨਾ ਨਾਲ ਬੈਠੋ ਕਿ ਮੈਂ ਆਪਣਾ ਭਵਿੱਖ ਆਪ ਤੈਅ ਕਰਾਂਗਾ। ਸਦਾ ਕੋਸ਼ਿਸ਼ ਕਰਦੇ ਰਹੋ ਤੇ ਇਸੇ ਕੋਸ਼ਿਸ਼ ਸਦਕਾ ਹੀ ਤੁਹਾਡੇ ਅੰਦਰ ਆਤਮਵਿਸ਼ਵਾਸ ਆਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਦਿਆਰਥੀਆਂ ਵੱਲ ਪ੍ਰਧਾਨ ਮੰਤਰੀ ਨੇ ਵਧਾਇਆ ਦੋਸਤੀ ਦਾ ਹੱਥ