ਮਾਨੇਸਰ ਲੈਂਡ ਸਕੈਮ ‘ਚ ਹੁੱਡਾ ਵਿਰੁੱਧ CBI ਵੱਲੋਂ ਚਾਰਜਸ਼ੀਟ ਦਾਇਰ

Shoe-hurled-at-Haryana-CM-Bhupinder-Singh-Hooda

ਚੰਡੀਗੜ੍ਹ, 2 ਫ਼ਰਵਰੀ (ਏਜੰਸੀ) : ਮਾਨੇਸਰ ਜ਼ਮੀਨ ਘੁਟਾਲਾ ਮਾਮਾਲੇ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਅੱਜ ਸੀ.ਬੀ.ਆਈ. ਨੇ ਦੋਸ਼ ਪੱਤਰ ਆਇਦ ਕਰ ਦਿੱਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਭੁਪਿੰਦਰ ਸਿੰਘ ਹੁੱਡਾ ਸਮੇਤ 34 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ। ਅੱਜ ਦੋਸ਼ ਪੱਤਰ ਆਇਦ ਕਰਨ ਸਮੇਂ ਜਾਂਚ ਏਜੰਸੀ ਦੀ ਟੀਮ ਕਾਗਜ਼ਾਂ ਦੀ ਪੂਰੀ ਅਲਮਾਰੀ ਭਰ ਕੇ ਸੀ.ਬੀ.ਆਈ. ਅਦਾਲਤ ਵਿੱਚ ਪਹੁੰਚੀ ਸੀ। ਸਾਬਕਾ ਮੁੱਖ ਮੰਤਰੀ ਨੂੰ ਸਤੰਬਰ 2015 ਵਿੱਚ ਮਾਨੇਸਰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ।

ਇਸ ਮਾਮਲੇ ਮੁਤਾਬਕ ਹਰਿਆਣਾ ਸਰਕਾਰ ਦੇ ਕੁੱਝ ਬਾਬੂਸ਼ਾਹਾਂ ਨੇ ਨਿੱਜੀ ਬਿਲਡਰਾਂ ਨੂੰ ਫਾਇਦਾ ਦੇਣ ਲਈ 400 ਏਕੜ ਦੇ ਕਰੀਬ ਜ਼ਮੀਨ ਪਿੰਡ ਮਾਨੇਸਰ, ਨਾਰੰਗਪੁਰਾ ਅਤੇ ਗੁੜਗਾਉਂ ਦੇ ਲੱਖਨੌਲਾ ਦੇ ਕਿਸਾਨਾਂ ਤੇ ਜ਼ਮੀਨ ਮਾਲਕਾਂ ਤੋਂ ਮਾਮੂਲੀ ਕੀਮਤਾਂ ‘ਤੇ ਖ਼ਰੀਦੀ ਸੀ। ਇਹ ਸੌਦੇ 24 ਅਗਸਤ ਤੋਂ ਲੈ ਕੇ 27 ਅਗਸਤ ਦੇ ਵਕਫ਼ੇ ਦੌਰਾਨ ਹੋਏ ਸਨ। ਇਸ ਖ਼ਰੀਦ ਪ੍ਰਕਿਰਿਆ ਦੌਰਾਨ ਸਾਹਮਣੇ ਆਇਆ ਸੀ ਕਿ ਇਸ ਸਮੇਂ ਦੌਰਾਨ ਹਰਿਆਣਾ ਸਰਕਾਰ ਨੇ ਉਨ੍ਹਾਂ ਪਿੰਡਾਂ ਦੀ 912 ਏਕੜ ਜ਼ਮੀਨ ਵਿੱਚ ਸਨਅਤੀ ਮਾਡਲ ਟਾਊਨ ਲਾਉਣ ਲਈ ਜ਼ਮੀਨ ਗ੍ਰਹਿਣ ਐਕਟ ਤਹਿਤ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ। ਸੀਬੀਆਈ ਵੱਲੋਂ ਦਰਜ ਮਾਮਲੇ ਮੁਤਾਬਕ ਜ਼ਮੀਨ ਗ੍ਰਹਿਣ ਹੋਣ ਦਾ ਡਰ ਦਿਖਾ ਕੇ ਕਿਸਾਨਾਂ ਤੋਂ ਮਹਿੰਗੀ ਜ਼ਮੀਨ ਕੌਡੀਆਂ ਦੇ ਭਾਅ ਖ਼ਰੀਦ ਲਈ ਗਈ ਸੀ।

Facebook Comments

POST A COMMENT.

Enable Google Transliteration.(To type in English, press Ctrl+g)