ਪਾਕਿਸਤਾਨ ਨੇ ਅਮਰੀਕਾ ਅੱਗੇ ਮੁੜ ਫੈਲਾਏ ਹੱਥ, ਮੰਗੀ ਮਦਦ

Khawaja-Muhammad-Asif

ਇਸਲਾਮਾਬਾਦ, 10 ਫ਼ਰਵਰੀ (ਏਜੰਸੀ) : ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਟਕਾਰ ਤੋਂ ਬਾਅਦ ਆਰਕਿਕ ਮਦਦ ਨਾ ਲੈਣ ਦੀ ਗੱਲ ਕਰਨ ਵਾਲੇ ਪਾਕਿਸਤਾਨ ਨੇ ਮੁੜ ਤੋਂ ਅਮਰੀਕਾ ਦੇ ਅੱਗੇ ਹੱਥ ਫੈਲਾਏ ਹਨ। ਪਾਕਿਸਤਾਨ ਨੇ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣ ਦੇ ਲਈ ਅਮਰੀਕਾ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਕਿਹਾ ਕਿ ਵਿੱਤੀ ਦਿੱਕਤਾਂ ਦੇ ਚਲਦਿਆਂ ਅਫ਼ਗਾਨਿਸਤਾਨ ਨਾਲ ਲੱਗਦੀ 2343 ਕਿਲੋਮੀਟਰ ਲੰਬੀ ਸਰਹੱਦ ‘ਤੇ ਤਾਰ ਲਗਾਉਣ ਦਾ ਕੰਮ ਪੂਰਾ ਨਹੀਂ ਪਾ ਰਿਹਾ ਹੈ। ਅਜੇ ਤੱਕ ਸਿਰਫ 10 ਫੀਸਦੀ ਖੇਤਰ ਵਿਚ ਹੀ ਤਾਰ ਲਗਾਈ ਜਾ ਸਕੀ ਹੈ। ਉਨ੍ਹਾਂ ਨੇ ਸਾਲ 2019 ਦੇ ਅੰਤ ਤੱਕ ਇਸ ਕੰਮ ਨੂੰ ਪੂਰਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ।

ਆਸਿਫ ਨੇ ਕਿਹਾ ਕਿ ਅਮਰੀਕਾ ਨੂੰ ਇਸ ਦੇ ਲਈ ਜ਼ਿਆਦਾ ਖ਼ਰਚ ਨਹੀਂ ਕਰਨਾ ਪਵੇਗਾ ਬਲਕਿ ਯੁੱਧ ਵਿਚ ਇਸ ਤੋਂ ਜ਼ਿਆਦਾ ਖ਼ਰਚਾ ਹੋ ਜਾਵੇਗਾ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਪਹਾੜੀਆਂ ਨਾਲ ਘਿਰੀ ਹੈ। ਇਸ ਲਈ ਖੇਤਰ ਵਿਚ ਤਾਰ ਲਾਉਣ ਦਾ ਕੰਮ ਕਾਫੀ ਮੁਸ਼ਕਲ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਹ ਇਲਾਕਾ ਸਾਰਿਆਂ ਦੇ ਲਈ ਖੁਲ੍ਹਾ ਹੈ। ਇਸ ਦੇ ਜ਼ਰੀਏ ਰੋਜ਼ਾਨਾ 70 ਹਜ਼ਾਰ ਲੋਕ ਆਉਂਦੇ ਹਨ। ਅਜਿਹੇ ਵਿਚ ਅੱਤਵਾਦੀਆਂ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਆਸਿਫ ਨੇ ਇਸ ਤੋਂ ਇਲਾਵਾ ਅਫ਼ਗਾਨ ਸ਼ਰਨਾਰਥੀਆਂ ਨੁੰ ਵਾਪਸ ਭੇਜਣ ਵਿਚ ਵੀ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਮੁਤਾਬਕ ਪਾਕਿ ਵਿਚ 20 ਲੱਖ ਤੋਂ ਜ਼ਿਆਦਾ ਅਫ਼ਗਾਨ ਸ਼ਰਨਾਰਥੀ ਹਨ।

Facebook Comments

POST A COMMENT.

Enable Google Transliteration.(To type in English, press Ctrl+g)