ਪਤਨੀ ਛੱਡ ਕੇ ਭੱਜੇ ਐਨਆਰਆਈ ਲਾੜਿਆਂ ਨੂੰ ਭਗੌੜਾ ਐਲਾਨਿਆ ਜਾਵੇਗਾ

Maneka-Gandhi-expresses-concern-over-falling-sex-ratio

ਨਵੀਂ ਦਿੱਲੀ, 13 ਫ਼ਰਵਰੀ (ਏਜੰਸੀ) : ਐਨਆਰਆਈ ਲਾੜਿਆਂ ਵਲੋਂ ਵਿਆਹ ਕਰਵਾ ਕੇ ਪਤਨੀ ਨੂੰ ਭਾਰਤ ‘ਚ ਛੱਡ ਕੇ ਭੱਜ ਜਾਣ ਵਾਲਿਆਂ ‘ਤੇ ਕੇਂਦਰ ਸਰਕਾਰ ਨੇ ਸਖ਼ਤੀ ਕਰਨ ਦੀ ਤਿਆਰੀ ਕਰ ਲਈ ਹੈ। ਸਰਕਾਰ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਵਿਚ ਬਦਲਾਅ ਦੀ ਤਿਆਰੀ ਵਿਚ ਹੈ। ਪਤਨੀ ਨੂੰ ਭਾਰਤ ਵਿਚ ਛੱਡ ਕੇ ਭੱਜ ਜਾਣ ਅਤੇ ਕੋਰਟ ਦੇ ਸੰਮਨ ਤੋਂ ਬਾਅਦ ਵੀ 3 ਵਾਰ ਤੱਕ ਪੇਸ਼ ਨਹੀਂ ਹੋਣ ਵਾਲੇ ਪਤੀ ਨੂੰ ਭਗੌੜਾ ਐਲਾਨ ਕੀਤਾ ਜਾਵੇਗਾ। ਇੰਨਾ ਹੀ ਨਹੀਂ ਭਾਰਤ ਵਿਚ ਪਤੀ ਅਤੇ ਉਸ ਦੇ ਪਰਿਵਾਰ ਦੀ ਸੰਪਤੀ ਨੂੰ ਵੀ ਸੀਲ ਕੀਤਾ ਜਾ ਸਕਦਾ ਹੈ।

ਕੇਂਦਰੀ ਬਾਲ ਅਤੇ ਮਹਿਲਾ ਵਿਕਾਸ ਮੰਤਰਾਲੇ ਨੇ ਇਸ ਦੇ ਨਾਲ ਹੀ ਬਾਲ ਯੌਨ ਸ਼ੋਸ਼ਣ ਰੋਕਣ ਦੇ ਲਈ ਕੁਝ ਹੋਰ ਸਖ਼ਤ ਕਦਮ ਚੁੱਕੇ ਹਨ। ਸੀਆਰਪੀਸੀ ਵਿਚ ਬਦਲਾਅ ਦੇ ਲਈ ਯੌਨ ਸ਼ੋਸ਼ਣ ਦੇ 1 ਸਾਲ ਤੱਕ ਵੀ ਐਫਆਈਆਰ ਦਰਜ ਕਰਾਈ ਜਾ ਸਕੇਗੀ। ਜੇਕਰ ਯੌਨ ਸ਼ੋਸ਼ਣ ਬਚਪਨ ਵਿਚ ਹੋਇਆ ਅਤੇ ਪੀੜਤ ਹੁਣ ਬਾਲਗ ਹੈ ਤਦ ਵੀ ਕੇਸ ਦਰਜ ਕਰਾਇਆ ਜਾ ਸਕੇਗਾ। ਵਿਦੇਸ਼ ਮੰਤਰਾਲੇ ਨੇ ਐਨਆਰਆਈ ਲਾੜਿਆਂ ‘ਤੇ ਸ਼ਿਕੰਜਾ ਕੱਸਣ ਲਈ ਕਾਨੂੰਨ ਵਿਚ ਬਦਲਾਅ ਦੇ ਲਈ ਕਾਨੂੰਨ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਅਜਿਹਾ ਦੇਖਣ ਵਿਚ ਆਇਆ ਹੈ ਕਿ ਵਿਦੇਸ਼ ਵਿਚ ਵੱਸ ਗਏ ਪਤੀ ਵਿਆਹ ਤੋਂ ਬਾਅਦ ਅਪਣੀ ਪਤਨੀ ਨੂੰ ਛੱਡਣ ਦੇ ਦੋਸ਼ ਵਿਚ ਕਈ ਵਾਰ ਕੋਰਟ ਨੋਟਿਸ ਜਾਰੀ ਕਰਨ ਤੋਂ ਬਾਅਦ ਵੀ ਪੇਸ਼ੀ ਦੇ ਲਈ ਹਾਜ਼ਰ ਨਹੀਂ ਹੁੰਦੇ ਹਨ।

ਇਸ ‘ਤੇ ਰੋਕ ਲਗਾਉਣ ਦੇ ਲਈ ਅਜਿਹੇ ਲੋਕਾਂ ਨੂੰ ਭਗੌੜਾ ਐਲਾਨ ਕੀਤਾ ਜਾਵੇਗਾ ਅਤੇ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ‘ਤੇ ਭਗੌੜੇ ਦੀ ਲਿਸਟ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਹੋਵੇਗਾ।ਬਾਲ ਯੌਨ ਸ਼ੋਸ਼ਣ ਕਾਨੂੰਨ ਵਿਚ ਬਦਲਾਅ ਦੇ ਬਾਰੇ ਵਿਚ ਬੋਲਦੇ ਹੋਏ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਕਾਨੂੰਨ ਵਿਚ ਬਦਲਾਅ ਦਾ ਮਕਸਦ ਹੈ ਕਿ ਬਚਪਨ ਵਿਚ ਹੋਏ ਇਸ ਹਾਦਸੇ ਤੋਂ ਬਾਅਦ ਜੇਕਰ ਬਾਲਗ ਵੀ ਹੋ ਗਏ ਹਨ ਤਾਂ ਆਪ ਨੂੰ ਨਿਆ ਦਾ ਪੂਰਾ ਅਧਿਕਾਰ ਹੈ।

Facebook Comments

POST A COMMENT.

Enable Google Transliteration.(To type in English, press Ctrl+g)