ਥਲ ਸੈਨਾ ਮੁਖੀ ਰਾਵਤ ਦੇ ਬਿਆਨ ਤੋਂ ਵਿਵਾਦ ਭਖ਼ਿਆ


ਗੁਹਾਟੀ, 22 ਫਰਵਰੀ (ਏਜੰਸੀ) : ਆਲ ਇੰਡੀਆ ਯੂਨਾਈਟਿਡ ਡੈਮੋਕਰੈਟਿਕ ਫਰੰਟ ਦੇ ਪ੍ਰਧਾਨ ਬਦਰੂਦੀਨ ਅਜਮਲ ਨੇ ਸੈਨਾ ਮੁਖੀ ਵਿਪਨ ਰਾਵਤ ਵੱਲੋਂ ਦਿੱਤੇ ਰਾਜਸੀ ਬਿਆਨ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਜਿੰਮੇਵਾਰੀ ਹਥਿਆਰਬੰਦ ਸੈਨਾਵਾਂ ਦੀ ਅਗਵਾਈ ਕਰਨਾ ਹੈ, ਨਾ ਕਿ ਕਿਸੇ ਰਾਜਸੀ ਪਾਰਟੀ ਦੇ ਵਿਕਾਸ ਦੀ ਨਿਗਰਾਨੀ ਕਰਨਾ। ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ (ਏਆਈਯੂਡੀਐਫ) ਦੇ ਮੁਖੀ ਬਦਰੂਦੀਨ ਅਜਮਲ ਨੇ ਕਿਹਾ ਕਿ ਉਹ ਸੈਨਾ ਮੁਖੀ ਵੱਲੋਂ ਦਿੱਤੇ ਬਿਆਨ ਵਿਰੁੱਧ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਸਪਸ਼ਟੀਕਰਨ ਲੈਣਗੇ। ਉਨ੍ਹਾਂ ਕਿਹਾ ਕਿ ਉਹ ਰਾਵਤ ਦੀ ਸੈਨਾਮੁਖੀ ਵਜੋਂ ਇੱਜ਼ਤ ਕਰਦੇ ਹਨ ਪਰ ਉਨ੍ਹਾਂ ਵੱਲੋਂ ਫਰੰਟ ਬਾਰੇ ਦਿੱਤਾ ਬਿਆਨ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।

ਇਹ ਜ਼ਿਕਰਯੋਗ ਹੈ ਕਿ ਸੈਨਾ ਮੁਖੀ ਵਿਪਨ ਰਾਵਤ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਸੈਮੀਨਾਰ ਦੌਰਾਨ ਕਿਹਾ ਸੀ ਕਿ ਜਿਸ ਗਤੀ ਨਾਲ ਆਸਾਮ ਵਿੱਚ ਫਰੰਟ ਦਾ ਵਿਕਾਸ ਹੋਇਆ ਹੈ, ਉਸ ਗਤੀ ਨਾਲ ਤਾਂ 1980 ਵਿੱਚ ਦੇਸ਼ ਵਿੱਚ ਭਾਜਪਾ ਵੀ ਨਹੀ ਵਧੀ ਸੀ। ਉਨ੍ਹਾਂ ਆਸਾਮ ਦੇ ਕੁੱਝ ਜ਼ਿਲ੍ਹਿਆਂ ਵਿੱਚ ਮੁਸਲਮਾਨਾਂ ਦੀ ਅਚਾਨਕ ਗਿਣਤੀ ਵੱਧਣ ਉੱਤੇ ਵੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਾਕਿਸਤਾਨ, ਚੀਨ ਦੀ ਸਹਾਇਤਾ ਨਾਲ ਛੇੜੀ ਲੁਕਵੀਂ ਜੰਗ ਤਹਿਤ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਭਾਰਤ ਵਿੱਚ ਭੇਜ ਰਿਹਾ ਹੈ ਤਾਂ ਜੋ ਇਸ ਖਿੱਤੇ ਵਿੱਚ ਗੜਬੜ ਫੈਲਾਈ ਜਾ ਸਕੇ। ਅਜਮਲ ਨੇ ਕਿਹਾ ਕਿ ਸੈਨਾਮੁਖੀ ਵੱਲੋਂ ਦਿੱਤੇ ਰਾਜਸੀ ਬਿਆਨ ਕਾਰਨ ਉਨ੍ਹਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਤੋਂ ਮੁਸਲਮਾਨਾਂ ਦੇ ਆਉਣ ਕਾਰਨ ਫਰੰਟ ਦੇ ਵਿਕਾਸ ਸਬੰਧੀ ਸੈਨਾਪਤੀ ਦਾ ਬਿਆਨ ਪੂਰੀ ਤਰ੍ਹਾਂ ਝੂਠਾ ਤੇ ਰਾਜਨੀਤੀ ਤੋਂ ਪ੍ਰੇਰਿਤ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਥਲ ਸੈਨਾ ਮੁਖੀ ਰਾਵਤ ਦੇ ਬਿਆਨ ਤੋਂ ਵਿਵਾਦ ਭਖ਼ਿਆ