ਤਾਈਵਾਨ ‘ਚ ਆਇਆ ਭੂਚਾਲ, ਦੋ ਮੌਤਾਂ, 200 ਤੋਂ ਵੱਧ ਜ਼ਖਮੀ

eartquake

ਤਾਈਪੇ, 7 ਫ਼ਰਵਰੀ (ਏਜੰਸੀ) : ਤਾਈਵਾਨ ਚ ਮੰਗਲਵਾਰ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਸਮਾਚਾਰ ਏਜੰਸੀ ਦੇ ਅਨੁਸਾਰ ਭੂਚਾਲ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ਤੇ 6.4 ਮਾਪੀ ਗਈ ਹੈ। ਭੂਚਾਲ ਨਾਲ ਹੁਆਲੀਨ ਸ਼ਹਿਰ ਦੀਆਂ ਕਈ ਇਮਾਰਤਾਂ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਇਸ ਭੂਚਾਲ ਕਾਰਨ ਕਿੰਨਾ ਨੁਕਸਾਨ ਪੁੱਜਿਆ ਹੈ ਇਸ ਦਾ ਅੰਦਾਜ਼ਾ ਅਜੇ ਨਹੀਂ ਲਗਾਇਆ ਜਾ ਸਕਿਆ।

ਯੂਐਸ ਜੀਓਲੋਜਿਕਲ ਸਰਵੇ ਦੇ ਅਨੁਸਾਰ ਭੂਚਾਲ ਦਾ ਕੇਂਦਰ ਤਾਈਵਾਨ ਦਾ ਪੂਰਵੀ ਸ਼ਹਿਰ ਹੁਆਲੀਨ ਦੇ ਕੋਲ ਸੀ। ਭੂਚਾਲ ਸਥਾਨਕ ਸਮੇਂ ਦੇ ਅਨੁਸਾਰ ਰਾਤ 11 ਵਜਕੇ 50 ਮਿੰਟ ਤੇ ਆਇਆ। ਤਾਈਵਾਨ ਦੀ ਅਧਿਕਾਰਕ ਨਿਉਜ਼ ਏਜੰਸੀ ਦੇ ਅਨੁਸਾਰ ਕਈ ਬਹੁਮੰਜ਼ਿਲਾ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ। ਸ਼ਾਹਿਰ ਦਾ ਪ੍ਰਮੁੱਖ ਮਾਰਸ਼ਲ ਹੋਟਲ ਇੱਕ ਪਾਸੇ ਵੱਲ ਝੁਕ ਗਿਆ ਹੈ। ਇੱਥੇ ਕਾਫੀ ਗਿਣਤੀ ਵਿੱਚ ਲੋਕ ਗ੍ਰਾਊਂਡ ਫਲੋਰ ਤੇ ਫਸੇ ਦੱਸੇ ਜਾ ਰਹੇ ਹਨ। ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇੱਕ ਹੋਰ ਹੋਟਲ ਨੂੰ ਵੀ ਭਾਰੀ ਨੁਕਸਾਨ ਹੋਣ ਦੀ ਖਬਰ ਹੈ। ਸ਼ਹਿਰ ਵਿੱਚ ਕਈ ਜਗ੍ਹਾ ਤੇ ਸੜਕਾਂ ‘ਤੇ ਦਰਾਰਾਂ ਪੈ ਗਈਆਂ ਹਨ।

ਸ਼ੁਰੂਆਤੀ ਜਾਂਚ ਅਨੁਸਾਰ ਭੂਚਾਲ ਦਾ ਕੇਂਦਰ ਜ਼ਮੀਨ ਤੋਂ 9.5 ਕਿਲੋਮੀਟਰ ਅੰਦਰ ਸੀ। ਭੂਚਾਲ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਇਮਾਰਤਾਂ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਮੌਕੇ ਤੇ ਪੁਲਿਸ ਕਰਚਾਰੀ ਅਤੇ ਰਾਹਤ ਦਲ ਬਚਾਅ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਦੂਸਰੇ ਸ਼ਹਿਰਾਂ ਤੋਂ ਵੀ ਰਾਹਤ ਦਲਾਂ ਨੂੰ ਹੁਆਲੀਨ ਰਵਾਨਾ ਕੀਤਾ ਗਿਆ ਹੈ। ਦੱਸ ਦਈਏ ਕਿ ਤਾਇਵਾਨ ਦਾ ਹੁਆਲੀਨ ਸ਼ਹਿਰ ਸਮੁੰਦਰੀ ਤੱਟ ਤੇ ਵਸਿਆ ਹੋਇਆ ਹੈ ਜਿੱਥੇ ਲੱਗਭੱਗ ਇੱਕ ਲੱਖ ਲੋਕ ਰਹਿੰਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)