ਜੱਗੀ ਜੌਹਲ ਨੂੰ ਤਿਹਾੜ ਜੇਲ੍ਹ ਭੇਜਣ ਦੀ ਤਿਆਰੀ

jaggi

ਚੰਡੀਗੜ੍ਹ, 13 ਫ਼ਰਵਰੀ (ਏਜੰਸੀ) : ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਹੈ। ਇਸ ਲਈ ਐਨਆਈਏ ਵੱਲੋਂ ਮੰਗੀ ਪ੍ਰਵਾਨਗੀ ‘ਤੇ ਕੇਂਦਰ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਹੁਣ ਮਾਮਲਾ ਕੋਰਟ ਵਿੱਚ ਹੈ ਜਿਸ ਦੇ ਫੈਸਲੇ ਦੀ ਐਨਆਈਏ ਨੂੰ ਉਡੀਕ ਹੈ। ਟਾਰਗੇਟ ਕਿਲਿੰਗ ਦੇ ਪਰਵਾਸੀ ਭਾਰਤੀ ਮੁਲਜ਼ਮ ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਪੰਜਾਬ ਦੀਆਂ ਜੇਲ੍ਹਾਂ ਸੁਰੱਖਿਅਤ ਨਹੀਂ ਤਾਂ ਫਿਰ ਸਾਰੇ ਮੁਲਜ਼ਮਾਂ ਨੂੰ ਤਿਹਾੜ ਵਿੱਚ ਸ਼ਿਫਟ ਕਰ ਦੇਣਾ ਚਾਹੀਦਾ ਹੈ ਤੇ ਪੰਜਾਬ ਦੀਆਂ ਜੇਲ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਐਨਆਈਏ ਨੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਮੁਹਾਲੀ ਦੀ ਅਦਾਲਤ ਵਿੱਚ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਗੁਜ਼ਾਰਸ਼ ਕੀਤੀ ਸੀ। ਇਸ ਦਾ ਫੈਸਲਾ ਆਉਣਾ ਬਾਕੀ ਹੈ। ਐਨਆਈਏ ਨੇ ਆਪਣੀ ਗੁਜ਼ਾਰਸ਼ ਵਿੱਚ ਕਿਹਾ ਕਿ ਕੇਂਦਰ ਦੀ ਇੰਟੈਲੀਜੰਸ ਨੇ ਇਹ ਖ਼ਬਰ ਦਿੱਤੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਦੀ ਜਾਨਾਂ ਨੂੰ ਖ਼ਤਰਾ ਹੈ। ਇਸ ਕਰਕੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ। ਜੌਹਲ ਦੇ ਵਕੀਲ ਨੇ ਐਨਆਈਏ ਦੀ ਅਦਾਲਤ ਵਿੱਚ ਕੀਤੀ ਗੁਜ਼ਾਰਸ਼ ਦੀ ਖਿਲਾਫਤ ਕੀਤੀ ਹੈ। ਜੱਗੀ ਜੌਹਲ ਦੇ ਪਰਿਵਾਰ ਜੋ ਇੰਗਲੈਂਡ ਵਿੱਚ ਹੈ, ਦਾ ਕਹਿਣਾ ਹੈ ਕਿ ਭਾਰਤ ਹੁਣ ਸੁਰੱਖਿਅਤ ਨਹੀਂ ਹੈ। ਉੱਥੋਂ ਦੇ ਅਖਬਾਰਾਂ ਨੂੰ ਬਿਆਨ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜੱਗੀ ਬੇਕਸੂਰ ਹੈ ਤੇ ਪੰਜਾਬ ਪੁਲਿਸ ਨੇ ਉਸ ਨੂੰ ਨੂੰ ਨਾਜਾਇਜ਼ ਕੇਸ ਵਿੱਚ ਫਸਾਇਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)