ਜੰਮੂ ‘ਚ ਅੱਤਵਾਦੀ ਹਮਲਾ, ਦੋ ਜਵਾਨ ਸ਼ਹੀਦ

Indian-Army-Kashmir

ਜੰਮੂ, 10 ਫ਼ਰਵਰੀ (ਏਜੰਸੀ) : ਜੰਮੂ ਪਠਾਨਕੋਟ ਮਾਰਗ ਤੇ ਸੁੰਜੂਵਾਨ ਵਿੱਚ ਸ਼ਨੀਵਾਰ ਤੜਕੇ ਅੱਤਵਾਦੀਆਂ ਨੇ ਸੈਨਾ ਦੇ ਕੈਂਪ ਤੇ ਹਮਲਾ ਕਰ ਦਿੱਤਾ।ਇਹਨਾਂ ਵਿੱਚ ਇੱਕ ਹਵਲਦਾਰ ਅਤੇ ਉਸਦੀ ਬੇਟੀ ਸਣੇ 3 ਜ਼ਖਮੀ ਦੱਸੇ ਜਾ ਰਹੇ ਹਨ।ਹਮਲਾ 3 ਤੋਂ ਪੰਜ ਅੱਤਵਾਦੀਆਂ ਨੇ ਅੰਜਾਮ ਦਿੱਤਾ।ਜੋ ਕੈਂਪ ਦੇ ਅੰਦਰ ਲੁਕੇ ਹੋਏ ਹਨ।ਜਾਣਕਾਰੀ ਮੁਤਾਬਿਕ ਸੈਨਾ ਨੇ ਇਹਨਾਂ ਅੱਤਵਾਦੀਆਂ ਨੂੰ ਘੇਰਿਆ ਹੋਇਆ ਹੈ।ਹੁਣ ਆਖਰੀ ਆਪਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀਪੁਲਿਸ ਸਰਚ ਆਪ੍ਰੇਸ਼ਨ ਵਿੱਚ ਜੁਟੀ ਹੋਈ ਹੈ। ਡ੍ਰੋਨ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਜੰਮੂ ਦੇ ਆਈਜੀ ਐਸਡੀ ਜਮਵਾਲ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜਕੇ 55 ਮਿੰਟ ਤੇ ਇੱਕ ਸੰਤਰੀ ਨੇ ਸ਼ੱਕੀ ਹਰਕਤ ਦੇਖੀ।

ਉਸ ਨੇ ਫਾਇਰ ਕੀਤਾ ਤਾਂ ਥਧਰੋਂ ਵੀ ਗੋਲੀ ਚੱਲਣ ਲੱਗੀ।ਉਹਨਾਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਕਿੰਨੇ ਅੱਤਵਾਦੀ ਹਨ ਅਜੇ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਇਸ ਹਮਲੇ ਵਿੱਚ ਇੱਕ ਹਵਲਦਾਰ ਅਤੇ ਉਸਦੀ ਬੇਟੀ ਜ਼ਖਮੀ ਹੋ ਗਏ ਹਨ। ਹਮਲੇ ਵਿੱਚ ਅਜੇ ਤੱਕ ਕੁਲ 3 ਲੋਕ ਜ਼ਖਮੀ ਹੋਏ ਹਨ। ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਸ਼ਹਿਰ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਗ੍ਰਹਿ ਵਿਭਾਗ ਵੀ ਹਾਲਾਤ ਤੇ ਨਜ਼ਰ ਰੱਖ ਰਿਹਾ ਹੈ। ਜ਼ਿਕਰਯੋਗ ਹੈ ਕਿ ਖੁਫੀਆ ਏਜੰਸੀਆਂ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਅਫਜ਼ਲ ਗੁਰੂ ਨੂੰ ਫਾਂਸੀ ਤੇ ਲਟਕਾਏ ਜਾਣ ਦੀ ਬਰਸੀ ਯਾਨਿ ਕਿ 9 ਫਰਵਰੀ 2013 ਤੇ ਜੈਸ਼ ਏ ਮੁਹੰਮਦ ਦੇ ਅੱਤਵਾਦੀ ਸੈਨਾ ਤੇ ਹਮਲਾ ਕਰ ਸਕਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)