ਕੈਪਟਨ ਸਰਕਾਰ ਦਾ ਨਿਕਲਿਆ ‘ਦਿਵਾਲਾ’

capt-amarinder-singh

ਚੰਡੀਗੜ੍ਹ, 7 ਫ਼ਰਵਰੀ (ਏਜੰਸੀ) : ਪੰਜਾਬ ਦੇ ਆਈ.ਏ.ਐਸ. ਤੇ ਆਈ.ਪੀ.ਐਸ. ਅਫਸਰਾਂ ਨੂੰ ਨਹੀਂ ਤਨਖਾਹਾਂ ਨਹੀਂ ਮਿਲ ਰਹੀਆਂ। ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਪੰਜਾਬ ਦੇ ਪਹਿਲਾ ਦਰਜਾ ਕਰਮਚਾਰੀਆਂ ਨੂੰ 15 ਫਰਵਰੀ ਤਕ ਵੀ ਪਿਛਲੇ ਮਹੀਨੇ ਦੀ ਬਕਾਇਆ ਤਨਖਾਹ ਵਿੱਚੋਂ ਅੱਧੀ ਹੀ ਦਿੱਤੀ ਜਾਵੇਗੀ। ਅਕਸਰ ਇਹ ਸੁਣਨ ਤੇ ਵੇਖਣ ਵਿੱਚ ਆਉਂਦਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਜਾਂ ਅਧਿਆਪਕਾਂ ਦੀਆਂ ਤਨਖਾਹਾਂ ਰੋਕੀਆਂ ਹਨ ਪਰ ਇਹ ਸ਼ਾਇਦ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੋਵੇ ਕਿ ਪੰਜਾਬ ਨੂੰ ਚਲਾਉਣ ਵਾਲੇ ਇਨ੍ਹਾਂ ਬਿਊਰੋਕ੍ਰੈਟਸ ਨੂੰ ਵੀ ਤਨਖਾਹਾਂ ਤੋਂ ਵਿਰਵੇ ਰੱਖਿਆ ਗਿਆ ਹੋਵੇ।

ਪੰਜਾਬ ਵਿੱਚ 187 ਆਈ.ਏ.ਐਸ. ਤੇ 127 ਆਈ.ਪੀ.ਐਸ. ਸਮੇਤ ਕੁੱਲ 314 ਉੱਚ ਅਧਿਕਾਰੀ ਤੈਨਾਤ ਹਨ, ਜਿਨ੍ਹਾਂ ਵਿੱਚੋਂ ਕਰੀਬ 50 ਅਫਸਰ ਡੈਪਿਊਟੇਸ਼ਨ ‘ਤੇ ਕੰਮ ਕਰ ਰਹੇ ਹਨ। ਅੰਦਾਜ਼ੇ ਮੁਤਾਬਕ ਬਾਕੀ ਬਚੇ 250 ਅਫਸਰਾਂ ਦੀ ਇੱਕ ਮਹੀਨੇ ਦੀ ਤਨਖ਼ਾਹ ਸਿਰਫ ਸਾਢੇ ਚਾਰ ਕਰੋੜ ਤੱਕ ਬਣਦੀ ਹੈ ਤੇ ਸਰਕਾਰ ਨੇ ਇਸ ਰਕਮ ਦੀ ਅਦਾਇਗੀ ਕਰਨ ਤੋਂ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਕੈਪਟਨ ਸਰਕਾਰ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਆਪਣੇ ਪਹਿਲੇ ਰੈਂਕ ਦੇ ਅਧਿਕਾਰੀਆਂ ਨੂੰ ਮਹੀਨੇ ਦੇ ਚਾਰ ਕਰੋੜ ਦੀ ਅਦਾਇਗੀ ਵੀ ਨਹੀਂ ਕਰ ਸਕਦੀ? ਅੱਜ ਸਕੱਤਰੇਤ ਦੇ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ‘ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਸਿੱਖਿਆ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਵੀ ਤਨਖਾਹਾਂ ਨਾ ਮਿਲਣ ਤੋਂ ਪ੍ਰੇਸ਼ਾਨ ਹਨ।

Facebook Comments

POST A COMMENT.

Enable Google Transliteration.(To type in English, press Ctrl+g)