ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ


ਚੰਡੀਗੜ੍ਹ, 15 ਫ਼ਰਵਰੀ (ਏਜੰਸੀ) : ਹੁਣ ਸਾਰੀ ਪੰਜਾਬ ਕੈਬਨਿਟ ਆਪਣਾ ਇਨਕਮ ਟੈਕਸ ਖੁਦ ਭਰੇਗੀ। ਇਹ ਫੈਸਲੇ ‘ਤੇ ਮੋਹਰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਾਈ ਗਈ। ਪਹਿਲਾਂ ਮੰਤਰੀਆਂ ਦਾ ਇਨਕਮ ਟੈਕਸ ਸਰਕਾਰੀ ਖਜ਼ਾਨੇ ਵਿੱਚੋਂ ਭਰਿਆ ਜਾਂਦਾ ਸੀ। ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਬਾਕੀ ਵਿਧਾਇਕਾਂ ਨਾਲ ਵੀ ਇਨਕਮ ਟੈਕਸ ਭਰਨ ਬਾਰੇ ਸਰਕਾਰ ਗੱਲਬਾਤ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕੈਬਿਨਟ ‘ਚ ਫੈਸਲਾ ਹੋਇਆ ਹੈ ਕਿ ਸਰਕਾਰੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛਡਾਵਾਏ ਜਾਣਗੇ। ਇਸ ਲਈ ਕਮੇਟੀ ਬਣਾਈ ਜਾਵੇਗੀ ਤਾਂ ਕਿ ਪੰਜਾਬ ਦੀ ਆਮਦਨ ਵਧੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਲੀਜ਼ ਦੇ ਨਾਂ ‘ਤੇ ਬਹੁਤ ਵੱਡੇ ਪੱਧਰ ‘ਤੇ ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਕਰ ਰੱਖੇ ਹਨ। ਸਿੱਧੂ ਨੇ ਕਿਹਾ ਕਿ ਕੈਬਨਿਟ ਵੱਲੋਂ ਨਵੀਂ ਆਊਟਡੋਰ ਇਸ਼ਤਿਹਾਰ ਨੀਤੀ ਨੂੰ ਪਾਸ ਕੀਤਾ ਗਿਆ ਹੈ। ਇਸ ਤਹਿਤ ਸਿਰਫ਼ ਇਸ਼ਤਿਹਾਰਬਾਜ਼ੀ ਤੋਂ ਆਮਦਨ 20 ਕਰੋੜ ਤੋਂ ਵਧ ਕੇ 200 ਕਰੋੜ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ‘ਚ ਬਹੁਤ ਵੱਡਾ ਘਪਲਾ ਹੁੰਦਾ ਸੀ ਤੇ ਹੁਣ ਰਾਜ ਦੇ ਖ਼ਜ਼ਾਨੇ ਵਿੱਚ ਜ਼ਿਆਦਾ ਪੈਸੇ ਆਉਣਗੇ।

ਉਨ੍ਹਾਂ ਦੱਸਿਆ ਟੂਰਿਜ਼ਮ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਮੈਡੀਕਲ ਟੂਰਿਜ਼ਮ ਵਧੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਕਈ ਚੀਜ਼ਾਂ ਦਾ ਇਲਾਜ ਬਹੁਤ ਮਹਿੰਗਾ ਹੈ ਤੇ ਭਾਰਤ ਵਿੱਚ ਕਾਫੀ ਸਸਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਫ਼ਿਲਮ ਸਿਟੀ ਬਣਾ ਬਣਾਵਾਂਗੇ ਤੇ ਇਹ ਮੁਹਾਲੀ ਦੇ ਨੇੜੇ-ਤੇੜੇ ਹੀ ਬਣੇਗੀ। ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਰਹੱਦੀ ਕਾਡਰ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਗਈ ਹੈ। ਉਨ੍ਹਾਂ ਦੱਸਿਆ ਕਿ 6 ਜ਼ਿਲ੍ਹਿਆਂ ਦਾ ਅਲੱਗ ਕਾਡਰ ਵੀ ਬਣੇਗਾ। ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਕੈਬਨਿਟ ਦੀ ਸਬ ਕਮੇਟੀ ਵੀ ਬਣਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਜੇ ਗੁੰਡਾ ਟੈਕਸ ਨੂੰ ਤੇ ਨਾਜਾਇਜ਼ ਮਈਨਿੰਗ ਕਿਤੇ ਹੈ ਤਾਂ ਇਸ ਨੂੰ ਬਿਲਕੁੱਲ ਬੰਦ ਕੀਤਾ ਜਾਵੇਗਾ। ਇਸੇ ਲਈ ਹੀ ਮਈਨਿੰਗ ਮਹਿਕਮਾ ਬਿਲਕੁਲ ਵੱਖਰਾ ਕੀਤਾ ਗਿਆ ਹੈ। ਇੱਕ ਵੱਖਰੇ ਸਵਾਲ ਦੇ ਜਵਾਬ ‘ਚ ਸਿੱਧੂ ਨੇ ਕਿਹਾ ਕਿ ਸੁਖਬੀਰ ਹੋਰੀਂ ਪੰਜਾਬ ਨੂੰ ਲੁੱਟ ਕੇ ਸਾਡੇ ‘ਤੇ ਝੂਠੇ ਇਲਜ਼ਾਮ ਲਾ ਰਹੇ ਹਨ। ਜੇ ਮੇਰੇ ਸਾਹਮਣੇ ਆਵੇ ਤਾਂ ਮੈਂ ਸੁਖਬੀਰ ਨੂੰ ਜਲੇਬੀ ਵਾਂਗ ਇੱਕਠਾ ਕਰ ਦਿਆਂਗਾ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਪੰਜਾਬ ਦੇ ਨਾਂ ‘ਤੇ ਕਲੰਕ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ