ਅੱਠ ਮਹੀਨਿਆਂ ਦੀ ਬੱਚੀ ਨਾਲ ਜਬਰ-ਜਨਾਹ ਤੋਂ ਸੁਪਰੀਮ ਕੋਰਟ ਚਿੰਤਤ

Supreme-Court-slams-Centre-on-black-money-issue

ਨਵੀਂ ਦਿੱਲੀ, 31 ਜਨਵਰੀ (ਏਜੰਸੀ) : ਰਿਸ਼ਤੇ ’ਚ ਲਗਦੇ ਭਰਾ ਵੱਲੋਂ ਦਿੱਲੀ ’ਚ ਅੱਠ ਮਹੀਨਿਆਂ ਦੀ ਭੈਣ ਨਾਲ ਜਬਰ ਜਨਾਹ ’ਤੇ ਫਿਕਰ ਜਤਾਉਂਦਿਆਂ ਸੁਪਰੀਮ ਕੋਰਟ ਨੇ ਅੱਜ ਏਮਜ਼ ਦੇ ਦੋ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਹਸਪਤਾਲ ’ਚ ਬੱਚੀ ਦੀ ਤਬੀਅਤ ਬਾਰੇ ਜਾਣਕਾਰੀ ਹਾਸਿਲ ਕਰਨ ਅਤੇ ਏਮਜ਼ ’ਚ ਤਬਦੀਲ ਕਰਨ ਦੀ ਪੜਤਾਲ ਕਰਕੇ ਉਨ੍ਹਾਂ ਨੂੰ ਵੀਰਵਾਰ ਤਕ ਰਿਪੋਰਟ ਦੇਣ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਹੁਕਮ ਦਿੱਤਾ ਕਿ ਜੇਕਰ ਬੱਚੀ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਤਾਂ ਡਾਕਟਰ ਉਸ ਨੂੰ ਨਿੱਜੀ ਸਹਾਇਤਾ ਦੇਣ। ਬੈਂਚ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇਕ ਮੈਂਬਰ ਨੂੰ ਵੀ ਡਾਕਟਰਾਂ ਨਾਲ ਜਾਣ ਲਈ ਕਿਹਾ ਹੈ।

ਇਕ ਵਕੀਲ ਨੇ ਪਟੀਸ਼ਨ ਦਾਖ਼ਲ ਕਰਕੇ ਮੰਗ ਕੀਤੀ ਸੀ ਕਿ ਬੱਚੀ ਨੂੰ ਛੇਤੀ ਤੋਂ ਛੇਤੀ ਏਮਜ਼ ’ਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਜਾਣ ਅਤੇ ਉਸ ਨੂੰ ਹਰਸੰਭਵ ਮੈਡੀਕਲ ਸਹੂਲਤ ਯਕੀਨੀ ਬਣਾਈ ਜਾਵੇ। ਨਸ਼ੇ ਦੀ ਹਾਲਤ ’ਚ 28 ਵਰ੍ਹਿਆਂ ਦੇ ਨੌਜਵਾਨ ਨੇ ਐਤਵਾਰ ਨੂੰ ਉਸ ਨਾਲ ਜਬਰ ਜਨਾਹ ਕੀਤਾ ਸੀ ਅਤੇ ਜੁਰਮ ਕਬੂਲ ਲਿਆ ਸੀ। ਪੁਲੀਸ ਮੁਤਾਬਕ ਬੱਚੀ ਦੇ ਮਾਪੇ ਜੋ ਨੇਤਾਜੀ ਸੁਭਾਸ਼ ਪਲੇਸ ਦੇ ਵਸਨੀਕ ਸਨ, ਕੰਮ ’ਤੇ ਜਾਣ ਸਮੇਂ ਆਪਣੀ ਧੀ ਨੂੰ ਰਿਸ਼ਤੇਦਾਰ ਕੋਲ ਛੱਡ ਜਾਂਦੇ ਸਨ ਅਤੇ ਐਤਵਾਰ ਨੂੰ ਨੌਜਵਾਨ ਦੀ ਮਾਂ ਕੋਲ ਨਹੀਂ ਸੀ ਤਾਂ ਉਸ ਨੇ ਮੂੰਹ ਕਾਲਾ ਕਰ ਲਿਆ। ਬੱਚੀ ਦੇ ਨਾਜ਼ੁਕ ਅੰਗ ਨੁਕਸਾਨੇ ਜਾਣ ਕਰਕੇ ਉਸ ਦੀ ਸਰਜਰੀ ਕਰਨੀ ਪਈ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)