ਇੰਦਰਾ ਗਾਂਧੀ ਦੀ ਭੂਮਿਕਾ ‘ਚ ਨਜ਼ਰ ਆਵੇਗੀ ਵਿਦਿਆ ਬਾਲਣ


ਮੁੰਬਈ, 11 ਜਨਵਰੀ (ਏਜੰਸੀ) : ਫ਼ਿਲਮੀ ਅਦਾਕਾਰਾ ਵਿਦਿਆ ਬਾਲਣ ਨੇ ਇੰਦਰਾ ਗਾਂਧੀ ਦੀ ਭੂਮਿਕਾ ਅਦਾ ਕਰਨ ਦੀ ਤਿਆਰੀ ਕਰ ਲਈ ਹੈ। ਉਹ ਭਾਰਤ ਦੀ ਪਹਿਲੀ ਅਤੇ ਇਕੱਲੀ ਮਹਿਲਾ ਪ੍ਰਧਾਨ ਮੰਤਰੀ ਦਾ ਰੋਲ ਪਰਦੇ ‘ਤੇ ਕਰਦੀ ਨਜ਼ਰ ਆਵੇਗੀ। ਸਾਗਰਿਕਾ ਘੋਸ਼ ਦੀ ਕਿਤਾਬ ਇੰਦਰਾ ਇੰਡੀਆਜ਼ ਮੋਸਟ ਪਾਵਰਫੁਲ ਪ੍ਰਾਈਮ ਮਨਿਸਟਰ ‘ਤੇ ਆਧਾਰਤ ਫ਼ਿਲਮ ਬਣਾਉਣ ਦਾ ਅਧਿਕਾਰ ਲੇਖਿਕਾ ਤੋਂ ਪ੍ਰਾਪਤ ਕਰ ਲਿਆ ਗਿਆ ਹੈ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦਾ ਸਪਨਾ ਸੀ ਕਿ ਉਹ ਗਾਂਧੀ ਦਾ ਰੋਲ ਪਰਦੇ ‘ਤੇ ਅਦਾ ਕਰੇ। ਵਿਦਿਆ ਬਾਲਣ ਨੇ ਇਕ ਬਿਆਨ ਵਿਚ ਕਿਹਾ ਕਿ ਮੈਂ ਸਾਗਰਿਕਾ ਘੋਸ਼ ਦੀ ਕਿਤਾਬ ਦਾ ਅਧਿਕਾਰ ਪ੍ਰਾਪਤ ਕਰਕੇ ਖੁਸ਼ ਹਾਂ ਕਿਉਂਕਿ ਮੈਂ ਹਮੇਸ਼ਾ ਤੋਂ ਇੰਦਰਾ ਗਾਂਧੀ ਦਾ ਰੋਲ ਅਦਾ ਕਰਨਾ ਚਾਹੁੰਦੀ ਸੀ।

ਮੈ ਅਜੇ ਤੱਕ ਇਹ ਤੈਅ ਨਹੀਂ ਕੀਤਾ ਕਿ ਇਹ ਫ਼ਿਲਮ ਦੇ ਰੂਪ ਵਿਚ ਆਵੇਗੀ ਜਾਂ ਵੈਬ ਸੀਰੀਜ ਦੇ ਰੂਪ ਵਿਚ। ਇਸ ਵਿਚ ਕੁਝ ਸਮਾਂ ਲੱਗੇਗਾ। ਸਾਗਰਿਕਾ ਨੇ ਵੀ ਫੇਸਬੁੱਕ ‘ਤੇ ਅਪਣੀ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਹੁਣੇ ਹੁਣੇ ਅਪਣੀ ਕਿਤਾਬ ਇੰਦਰਾ ਇੰਡੀਆਜ਼ ਮੋਸਟ ਪਾਵਰਫੁਲ ਪ੍ਰਾਈਮ ਮਨਿਸਟਰ ਦੇ ਫ਼ਿਲਮ ਰਾਈਟਸ ਦੇ ਲਈ ਵਿਦਿਆ ਬਾਲਣ ਅਤੇ ਰਾਏ ਕਪੂਰ ਪ੍ਰੋਡਕਸ਼ਨ ਦੇ ਨਾਲ ਕੰਟਰੈਕਟ ਸਾਈਨ ਕੀਤਾ ਹੈ। ਇੰਦਰਾ ਨੂੰ ਸਕਰੀਨ ‘ਤੇ ਦੇਖਣਾ ਕਾਫੀ ਵਧੀਆ ਰਹੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇੰਦਰਾ ਗਾਂਧੀ ਦੀ ਭੂਮਿਕਾ ‘ਚ ਨਜ਼ਰ ਆਵੇਗੀ ਵਿਦਿਆ ਬਾਲਣ