ਇੰਗਲੈਂਡ : ਨਵੇਂ ਸਾਲ ਦੇ ਜਸ਼ਨ ਮੌਕੇ ਅੱਗ ਲੱਗਣ ਕਾਰਨ ਸੈਂਕੜੇ ਗੱਡੀਆਂ ਸੜੀਆਂ

Up-to-1600-vehicles-destroyed-in-Liverpool-fire

ਲੀਵਰਪੂਲ, 2 ਜਨਵਰੀ (ਏਜੰਸੀ) : ਇੰਗਲੈਂਡ ਦੇ ਲੀਵਰਪੂਨ ਸ਼ਹਿਰ ਵਿਚ ਨਵੇਂ ਸਾਲ ਦੇ ਜਸ਼ਨ ਦੌਰਾਨ ਇੱਕ ਬਹੁਮੰਜ਼ਿਲਾ ਕਾਰ ਪਾਰਕਿੰਗ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਵਿਚ ਸੈਂਕੜੇ ਕਾਰਾਂ ਸੜ ਕੇ ਖਾਕ ਹੋ ਗਈਆਂ। ਇੰਗਲੈਂਡ ਦੇ ਐਮਰਜੈਂਸੀ ਸੇਵਾ ਵਿਭਾਗ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ਵਿਚ ਸੜੇ ਹੋਈ ਗੱਡੀਆਂ ਦਾ ਢਾਂਚਾ ਤੇ ਇਮਾਰਤ ‘ਚ ਇਕੱਠਾ ਹੋਇਆ ਧੂੰਆਂ ਵੇਖਿਆ ਜਾ ਸਕਦਾ ਹੈ। ਇਸ ਹਾਦਸੇ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਸੁਚਨਾ ਨਹੀਂ ਹੈ। ਪੁਲਿਸ ਦੇ ਅਨੁਸਾਰ 1600 ਕਾਰਾਂ ਦੀ ਸਮਰਥਾ ਵਾਲੀ ਇਸ ਬਹੁਮੰਜ਼ਿਲਾ ਕਾਰ ਪਾਰਕਿੰਗ ਵਿਚ ਖੜ੍ਹੀ ਸਾਰੀ 1400 ਕਾਰਾਂ ਸੜ ਗਈਆਂ। ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਦੇ ਮੁਤਾਬਕ ਇਸ ਹਾਦਸੇ ਦਾ ਕਾਰਨ ਇੱਕ ਗੱਡੀ ਵਿਚ ਅਚਾਨਕ ਲੱਗੀ ਅੱਗ ਹੋ ਸਕਦੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)