ਤਿੰਨ ਤਲਾਕ ਵਿਰੁੱਧ ਲੜਾਈ ਲੜਨ ਵਾਲੀ ਇਸ਼ਰਤ ਜਹਾਂ ਭਾਜਪਾ ’ਚ ਸ਼ਾਮਲ

Triple-talaq-petitioner-Ishrat-Jahan-joins-BJP

ਨਵੀਂ ਦਿੱਲੀ, 1 ਜਨਵਰੀ (ਏਜੰਸੀ) : ਤਿੰਨ ਤਲਾਕ ਵਿਰੁੱਧ ਲੜਾਈ ਲੜਨ ਵਾਲੀ ਇਸ਼ਰਤ ਜਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਈ ਹੈ। ਇਸ਼ਰਤ ਜਹਾਂ ਹਾਵੜਾ ਸਥਿਤ ਭਾਜਪਾ ਦਫ਼ਤਰ ਵਿੱਚ ਪਾਰਟੀ ਵਿੱਚ ਸ਼ਾਮਲ ਹੋਈ। ਭਾਜਪਾ ਵਿੱਚ ਸ਼ਾਮਲ ਹੋਣ ਬਾਅਦ ਇਸ਼ਰਤ ਜਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਸਮਰਥਨ ਕਰਾਂਗੀ, ਜੋ ਮੇਰੀ ਮਦਦ ਕਰਨਗੇ। ਇਸ ਦੇ ਨਾਲ ਹੀ ਇਸ਼ਰਤ ਨੇ ਕਿਹਾ ਕਿ ਮੋਦੀ ਜੀ ਪੀੜਤਾਂ ਦੇ ਪੱਖ ਵਿੱਚ ਇੱਕ ਮਹੱਤਵਪੂਰਨ ਕਾਨੂੰਨ ਲੈ ਕੇ ਆਏ ਹਨ। ਮੈਂ ਬਹੁਤ ਖੁਸ਼ ਹਾਂ। ਮੈਂ ਭਾਰਤੀ ਜਨਤਾ ਪਾਰਟੀ ਦੀ ਔਰਤ ਸ਼ਾਖਾ ਦੇ ਨਾਲ ਕੰਮ ਕਰਾਂਗੀ। ਸੂਤਰਾਂ ਨੇ ਦੱਸਿਆ ਕਿ ਇਸ਼ਰਤ ਨੂੰ ਭਾਜਪਾ ਦੀ ਹਾਵੜਾ ਇਕਾਈ ਨੇ ਸਨਮਾਨਤ ਕੀਤਾ ਅਤੇ ਫਿਰ ਪਾਰਟੀ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ।

ਦੱਸ ਦੇਈਏ ਕਿ ਤਿੰਨ ਤਲਾਕ ਮਾਮਲੇ ਵਿੱਚ ਇਸ਼ਰਤ ਜਹਾਂ ਪੰਜ ਪਟੀਸ਼ਨਕਰਤਾਵਾਂ ਵਿੱਚੋਂ ਇੱਕ ਸੀ। ਪੱਛਮੀ ਬੰਗਾਲ ਦੇ ਹਾਵੜਾ ਦੀ ਇਸ਼ਰਤ ਜਹਾਂ ਨੇ ਅਗਸਤ 2016 ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। 30 ਸਾਲ ਦੀ ਇਸ਼ਰਤ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਸ ਦੇ ਪਤੀ ਨੇ ਦੁਬਈ ਤੋਂ ਹੀ ਫੋਨ ’ਤੇ ਤਲਾਕ ਦੇ ਦਿੱਤਾ। ਆਪਣੀ ਪਟੀਸ਼ਨ ਵਿੱਚ ਇਸ਼ਰਤ ਜਹਾਂ ਨੇ ਕੋਰਟ ਵਿੱਚ ਕਿਹਾ ਕਿ ਉਸ ਦਾ ਨਿਕਾਹ 2001 ਵਿੱਚ ਹੋਇਆ ਸੀ ਅਤੇ ਉਸ ਦੇ ਚਾਰ ਬੱਚੇ ਵੀ ਹਨ, ਜੋ ਉਸ ਦੇ ਪਤੀ ਨੇ ਜਬਰਦਸਤੀ ਆਪਣੇ ਕੋਲ ਰੱਖ ਲਏ ਹਨ।

Facebook Comments

POST A COMMENT.

Enable Google Transliteration.(To type in English, press Ctrl+g)