ਸਾਊਦੀ ਅਰਬ ‘ਚ 35 ਸਾਲ ਬਾਅਦ ਫ਼ਿਲਮ ਦਿਖਾਉਣ ਦੀ ਹੋਈ ਸ਼ੁਰੂਆਤ

Saudi-Arabia-begins-screening-films

ਜੇਦਾ, 16 ਜਨਵਰੀ (ਏਜੰਸੀ) : ਸਾਊਦੀ ਅਰਬ ਦੇ ਰੂੜੀਵਾਦੀ ਸਮਾਜ ਵਿਚ ਸੁਧਾਰ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਫ਼ੈਸਲੇ ਤਹਿਤ ਸਾਊਦੀ ਅਰਬ ਦੇ ਲੋਕ ਹੁਣ ਸਿਨੇਮਾ ਹਾਲ ਵਿਚ ਜਾ ਕੇ ਫ਼ਿਲਮ ਦੇਖ ਸਕਣਗੇ। ਇਸ ਦੀ ਸ਼ੁਰੂਆਤ ਐਤਵਾਰ ਨੂੰ ਬੱਚਿਆਂ ਨੂੰ ਫ਼ਿਲਮ ਦਿਖਾ ਕੇ ਕੀਤੀ ਗਈ। ਇਸ ਦੇ ਨਾਲ ਹੀ ਸਾਊਦੀ ਅਰਬ ਵਿਚ ਫ਼ਿਲਮ ਪ੍ਰਦਰਸ਼ਨ ‘ਤੇ 35 ਸਾਲ ਤੋਂ ਲੱਗੀ ਪਾਬੰਦੀ ਖਤਮ ਹੋ ਗਈ। ਫ਼ਿਲਮ ਪ੍ਰਦਰਸ਼ਨ ‘ਤੇ ਪਾਬੰਦੀ ਕੱਟੜਪੰਥੀਆਂ ਦੇ ਦਬਾਅ ਦੇ ਚਲਦਿਆਂ ਲਗਾਈ ਗਈ ਸੀ।

ਸਾਊਦੀ ਅਰਬ ਵਿਚ ਬੀਤੇ ਸਾਲ ਤੋਂ ਸ਼ੁਰੂ ਹੋਇਆ ਸੁਧਾਰਾਂ ਦਾ ਸਿਲਸਿਲਾ ਚਾਲੂ ਸਾਲ ਵਿਚ ਵੀ ਜਾਰੀ ਰਹਿਣ ਦੀ ਉਮੀਦ ਹੈ। ਸਰਕਾਰ ਨੇ 2017 ਵਿਚ ਲਾਈਵ ਕੰਸਰਟ ਰਾਹੀਂ ਖੁਲੇਪਣ ਦੀ ਸ਼ੁਰੂਆਤ ਕੀਤੀ। ਹੁਣ ਉਥੇ ਕਾਮੇਡੀ ਸ਼ੋਅ ਹੋ ਰਹੇ ਹਨ ਅਤੇ ਮਹਿਲਾਵਾਂ ਸੜਕਾਂ ‘ਤੇ ਕਾਰ ਚਲਾਉਂਦੀਆਂ ਨਜ਼ਰ ਆ ਜਾਂਦੀਆਂ ਹਨ। ਪਿਛਲੇ ਹਫ਼ਤੇ ਮਹਿਲਾਵਾਂ ਨੇ ਜੇਦਾ ਦੇ ਸਟੇਡੀਅਮ ਵਿਚ ਜਾ ਕੇ ਪੁਰਸ਼ਾਂ ਦਾ ਫੁੱਟਬਾਲ ਮੈਚ ਦੇਖਿਆ।

ਲਾਲ ਸਾਗਰ ਦੇ ਕੰਢੇ ਵਸੇ ਜੇਦਾ ਸ਼ਹਿਰ ਵਿਚ ਅਸਥਾਈ ਸਿਨੇਮਾ ਘਰ ਬਣਾ ਕੇ ਬੱਚਿਆਂ ਦੀ ਫ਼ਿਲਮ ਦਿਖਾਈ ਜਾ ਰਹੀ ਹੈ। ਸਰਕਾਰ ਵਲੋਂ Îਇੱਥੇ ਇਕ ਹਾਲ ਤਿਆਰ ਕੀਤਾ ਗਿਆ ਹੈ। ਜਿਸ ਵਿਚ ਪ੍ਰੋਜੈਕਟਰ ਲੱਗਾ ਹੈ ਤੇ ਇੱਕ ਪੌਪਕਾਰਨ ਦੀ ਮਸ਼ੀਨ ਲੱਗੀ ਹੈ। ਮਮਦੋਉ ਸਲੀਮ ਦੀ ਕੰਪਨੀ ਸਿਨੇਮਾ 70 ਨੂੰ ਹਫ਼ਤੇ ਭਰ ਤੱਕ ਫ਼ਿਲਮ ਪ੍ਰਦਰਸ਼ਨ ਦੀ ਆਗਿਆ ਮਿਲੀ ਹੈ। ਉਹ ਕਹਿੰਦੇ ਹਨ ਕਿ ਫਿਲਹਾਲ ਸਿਨੇਮਾ ਹਾਲ ਜਿਹੀ ਵਿਵਸਥਾ ਨਹੀਂ ਹੈ। ਅਸੀਂ ਇਸੇ ਅਸਥਾਈ ਇੰਤਜ਼ਾਮ ਰਾਹੀਂ ਲੋਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਵਿਚ ਸਿਨੇਮਾ ਹਾਲ ਮਾਰਚ ਵਿਚ ਬਣ ਕੇ ਤਿਆਰ ਹੋ ਜਾਣ ਦੀ ਉਮੀਦ ਹੈ।

ਅਪਣੀ ਬੱਚੀ ਅਤੇ ਪਤਨੀ ਦੇ ਨਾਲ ਫ਼ਿਲਮ ਦੇਖ ਕੇ ਨਿਕਲੇ 28 ਸਾਲ ਦੇ ਸੁਲਤਾਨ ਅਲ-ਓਤੈਬੀ ਇਸ ਬਦਲਾਅ ਨਾਲ ਖੁਸ਼ ਹਨ। ਉਨ੍ਹਾਂ ਨੇ ਘਰ ਤੋਂ ਬਾਹਰ ਪਹਿਲੀ ਵਾਰ ਫ਼ਿਲਮ ਦੇਖੀ। ਇਸ ਨੂੰ ਉਹ ਇੱਕ ਸਪਨੇ ਜਿਹੇ ਮੰਨਦੇ ਹਨ। ਯੁਵਰਾਜ ਮੁਹੰਮਦ ਬਿਨ ਸਲਮਾਨ ਦੇ ਸੁਧਾਰਵਾਦੀ ਕਦਮਾਂ ਦਾ ਫਾਇਦਾ ਫ਼ਿਲਮ ਪਸੰਦ ਕਰਨ ਵਾਲੀ ਸਾਊਦੀ ਜਨਤਾ ਨੂੰ ਮਿਲਿਆ ਹੈ। ਹੁਣ ਤੱਕ ਲੋਕ ਮਨੋਰੰਜਨ ਦੇ ਲਈ ਬਹਿਰੀਨ, ਯੂਏਈ ਅਤੇ ਹੋਰ ਦੇਸ਼ਾਂ ਵਿਚ ਜਾਇਆ ਕਰਦੇ ਸੀ। ਲੇਕਿਨ ਹੁਣ ਇਨ੍ਹਾਂ ਲੋਕਾਂ ਦੇ ਦੇਸ਼ ਵਿਚ ਰੁਕਣ ਨਾਲ ਉਨ੍ਹਾਂ ਅਤੇ ਸਰਕਾਰ, ਦੋਵਾਂ ਨੂੰ ਫਾÎਇਦਾ ਹੋਵੇਗਾ। ਸਰਕਾਰ ਨੂੰ ਉਮੀਦ ਹੈ ਕਿ ਸੰਨ 2030 ਤੱਕ ਦੇਸ਼ ਵਿਚ 300 ਸਿਨੇਮਾ ਹਾਲ ਤਿਆਰ ਹੋ ਜਾਣਗੇ।

Facebook Comments

POST A COMMENT.

Enable Google Transliteration.(To type in English, press Ctrl+g)