ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦੇਹਾਂਤ

Untitled-1

ਜਲੰਧਰ, 25 ਜਨਵਰੀ (ਏਜੰਸੀ) : ਗਾਇਕੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਾਬਰਕੋਟੀ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਅੱਜ ਸ਼ਾਮ ਸਾਢੇ ਪੰਜ ਵਜੇ ਉਨ੍ਹਾਂ ਜਲੰਧਰ ਦੇ ਮੈਟਰੋ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਪੰਜਾਹ ਸਾਲਾਂ ਦੇ ਸਾਬਰਕੋਟੀ ਨੇ ਆਪਣੀ ਸੰਗੀਤਕ ਸ਼ੁਰੂਆਤ 1995-96 ਤੋਂ ਕੀਤੀ ਸੀ। ਸਾਬਰਕੋਟੀ ਨੇ ‘ਉਹ ਮੌਸਮ ਵਾਂਗੂੰ ਬਦਲ ਗਏ, ਅਸੀਂ ਰੁੱਖਾਂ ਵਾਂਗੂੰ ਖੜ੍ਹੇ ਰਹੇ..’, ‘ਤੈਨੂੰ ਕੀ ਦੱਸੀਏ..’, ‘ਪੀਂਘ ਚੜ੍ਹਾਉਂਦੀ ਦਾ..’ ਆਦਿ ਕਈ ਹਿੱਟ ਗੀਤ ਗਾਏ। ਉਸ ਦੀਆਂ ਕਈ ਐਲਬਮ ਬਹੁਤ ਮਕਬੂਲ ਵੀ ਹੋਈਆਂ, ਜਿਵੇਂ ਗੁਲਾਬੋ, ਹੰਝੂ ਤੇ ਫਰਮਾਇਸ਼ ਆਦਿ। ਪੰਜਾਬ ਦੇ ਸੁਰੀਲੇ ਗਾਇਕਾਂ ਵਿੱਚੋਂ ਮੋਹਰੀ ਸਾਬਰਕੋਟੀ ਜਲੰਧਰ ਦੇ ਦੀਪ ਨਗਰ ਵਿੱਚ ਰਹਿੰਦੇ ਸੀ। ਉਹ ਸੰਗੀਤਕ ਪਰਿਵਾਰ ਤੋਂ ਸੀ ਪਰ ਹਾਲੇ ਤਕ ਉਸ ਦੇ ਆਪਣੇ ਬੱਚਿਆਂ ਵਿੱਚੋਂ ਕੋਈ ਗਾਇਕੀ ਦੇ ਖੇਤਰ ਵਿੱਚ ਨਹੀਂ ਕੁੱਦਿਆ। ਸਾਬਰਕੋਟੀ ਦਾ ਵਿਆਹ ਰੀਟਾ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਚਾਰ ਬੱਚੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)