ਧਰਨਾ ਹਟਾਉਣ ਗਏ DSP ਨੇ ਖ਼ੁਦ ਨੂੰ ਮਾਰੀ ਗੋਲ਼ੀ..!


ਜੈਤੋ, 29 ਜਨਵਰੀ (ਏਜੰਸੀ) : ਸਥਾਨਕ ਸ਼ਹਿਰ ਅੰਦਰ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋ ਯੂਨੀਵਰਸਿਟੀ ਕਾਲਜ ਜੈਤੋ ਦੇ ਕੈਪਸ ਵਿੱਚ ਵਿਦਿਆਰਥੀਆਂ ਦੇ ਦੋ ਗੁੱਟਾਂ ਦੀ ਆਪਸੀ ਤਕਰਾਰ ਵਿੱਚ ਪਹੁੰਚੇ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਦੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਕਾਲਜ ਜੈਤੋ ‘ਚ ਐਸਐਚਓ ਜੈਤੋ ਖ਼ਿਲਾਫ਼ ਲਾਏ ਧਰਨੇ ਦੌਰਾਨ ਡੀਐਸਪੀ ਜੈਤੋ ਦੀ ਭੇਦ ਭਰੇ ਢੰਗ ਨਾਲ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇਸ ਘਟਨਾ ਵਿਚ ਜ਼ਖ਼ਮੀ ਹੋਏ ਗੰਨਮੈਨ ਗੁਰਲਾਲ ਸਿੰਘ ਨੂੰ ਇਲਾਜ ਲਈ ਫ਼ਰੀਦਕੋਟ ਸਥਿਤ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪਹੁੰਚਾਇਆ ਗਿਆ। ਘਟਨਾ ਦੇ ਪਿਛੋਕੜ ਬਾਰੇ ਜਾਣਕਾਰੀ ਮੁਤਾਬਿਕ ਜੈਤੋ ਪੁਲਿਸ ਨੇ ਕਾਲਜ ਦੇ ਦੋ ਵਿਦਿਆਰਥੀਆਂ ਅਤੇ ਇਕ ਵਿਦਿਆਰਥਣ ਦੀ ਥਾਣੇ ਲਿਜਾ ਕੇ ਕਥਿਤ ਕੁੱਟਮਾਰ ਕੀਤੀ ਸੀ।

ਵਿਦਿਆਰਥੀਆਂ ਵੱਲੋਂ ਇਹ ਮਾਮਲਾ ਪੁਲੀਸ ਦੇ ਉਚ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ ਐਸਐਚਓ ਵਿਰੁੱਧ ਕੋਈ ਕਾਰਵਾਈ ਨਾ ਹੋਣ ‘ਤੇ ਅੱਜ ਇਨਕਲਾਬੀ ਵਿਦਿਆਰਥੀ ਮੰਚ ਵੱਲੋਂ ਕਾਲਜ ਵਿਚ ਰੋਸ ਧਰਨਾ ਦਿੱਤਾ ਗਿਆ ਸੀ। ਪ੍ਰਦਰਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਵੀ ਸਮਰਥਨ ਹਾਸਿਲ ਸੀ। ਇਸੇ ਦੌਰਾਨ ਕਾਲਜ ਵਿਚਲੇ ਵਿਦਿਆਰਥੀਆਂ ਦਾ ਇਕ ਗੁੱਟ ਇਸ ਪ੍ਰਦਰਸ਼ਨ ਲਈ ਅੱਗੇ ਆ ਗਿਆ। ਦੋਹਾਂ ਧਿਰਾਂ ਦੇ ਸੰਭਾਵੀ ਟਕਰਾਅ ਨੂੰ ਰੋਕਣ ਲਈ ਡੀਐਸਪੀ ਬਲਜਿੰਦਰ ਸਿੰਘ ਸੰਧੂ ਵਿਚਾਲੇ ਆ ਗਏ। ਇਥੇ ਮਚੇ ਘੜਮੱਸ ਦੌਰਾਨ ਗੋਲੀ ਚੱਲੀ ਜੋ ਡੀਐਸਪੀ ਦੇ ਸਿਰ ਵਿਚਦੀ ਲੰਘਦੀ ਹੋਈ ਕੋਲ ਖੜ•ੇ ਗੰਨਮੈਨ ਲਾਲ ਸਿੰਘ ਦੇ ਵੀ ਵੱਜੀ। ਦੋਹੇਂ ਜ਼ਮੀਨ ‘ਤੇ ਡਿੱਗ ਪਏ ਅਤੇ ਭਗਦੜ ਮੱਚ ਗਈ। ਅਚਨਚੇਤ ਦੇ ਇਸ ਹਾਦਸੇ ਨੇ ਸਭ ਦੇ ਹੋਸ਼ ਉਡਾ ਦਿੱਤੇ। ਡੀਐਸਪੀ ਅਤੇ ਗੰਨਮੈਨ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਡੀਐਸਪੀ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਕੀਤੀ। ਗੰਨਮੈਨ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਪ੍ਰਤੱਖ ਦਰਸ਼ੀਆਂ ਤੇ ਪੁਲਿਸ ਦੀ ਗੱਲ ਆਪਸ ‘ਚ ਮੇਲ ਨਹੀਂ ਖਾਂਦੀ। ਭਾਂਵੇ ਇਸ ਦੁਖਦਾਇਕ ਘਟਨਾ ਸਬੰਧੀ ਇਕ ਵੀਡੀਓ ਕਲਿੱਪ ਵੀ ਵਾਇਰਲ ਹੋਇਆ ਪਰ ਪ੍ਰਤੱਖ ਦਰਸ਼ੀਆਂ ਅਨੁਸਾਰ ਡੀਐਸਪੀ ਨੇ ਆਪਣੇ ਹੀ ਸਰਕਾਰੀ ਰਿਵਾਲਵਰ ਨਾਲ ਗੋਲੀ ਆਪਣੀ ਪੁੜਪੜੀ ‘ਚ ਮਾਰੀ ਜੋ ਆਰ-ਪਾਰ ਹੁੰਦੀ ਹੋਈ ਡੀਐਸਪੀ ਦੇ ਗੰਨਮੈਨ ਦੇ ਜਾ ਵੱਜੀ।

ਜਦਕਿ ਲੋਕਲ ਪੁਲਿਸ ਗੋਲੀ ਕਿਸੇ ਹੋਰ ਪਾਸਿਉਂ ਆਉਣ ਦੀ ਗੱਲ ਕਹਿ ਰਹੀ ਹੈ। ਸੂਚਨਾ ਮਿਲਦਿਆਂ ਹੀ ਡੀਆਈਜੀ ਰਜਿੰਦਰ ਸਿੰਘ, ਐਸਐਸਪੀ ਡਾ. ਨਾਨਕ ਸਿੰਘ, ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ, ਐਸ ਪੀ (ਡੀ) ਬਹਾਦਰ ਸਿੰਘ ਵੀ ਆਪੋ-ਆਪਣੀਆਂ ਟੀਮਾਂ ਸਮੇਤ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜਾ ਲੈਣ ਤੋਂ ਬਾਅਦ ਉਨ•ਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਰਜਿੰਦਰ ਸਿੰਘ ਅਤੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਧਰਨੇ ਦੌਰਾਨ ਨਿੱਜੀ ਤੌਰ ‘ਤੇ ਕੀਤੇ ਜਾ ਰਹੇ ਸ਼ਬਦੀ ਹਮਲੇ ਨੂੰ ਨਾ ਸਹਾਰਦਿਆਂ ਬਲਜਿੰਦਰ ਸਿੰਘ ਸੰਧੂ ਡੀਐਸਪੀ ਵੱਲੋਂ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਂਝ ਉਨਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਧਰਨਾ ਹਟਾਉਣ ਗਏ DSP ਨੇ ਖ਼ੁਦ ਨੂੰ ਮਾਰੀ ਗੋਲ਼ੀ..!