ਥਾਈਲੈਂਡ ਦੇ ਬਾਜ਼ਾਰ ‘ਚ ਧਮਾਕਾ, 3 ਲੋਕਾਂ ਦੀ ਮੌਤ

Motorcycle-bomb-kills-three-in-Thailand

ਬੈਂਕਾਕ, 22 ਜਨਵਰੀ (ਏਜੰਸੀ) : ਥਾਈਲੈਂਡ ਦੇ ਦੱਖਣੀ ਯਾਲਾ ਸੂਬੇ ਦੇ ਇਕ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਆਂਤਰਿਕ ਸੁਰੱਖਿਆ ਅਭਿਆਨ ਕਮਾਂਡ ਦੇ ਬੁਲਾਰੇ ਨੇ ਦੱਸਿਆ ਕਿ ਬੰਬ ਇੱਕ ਮੋਟਰ ਸਾਈਕਲ ‘ਤੇ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਯਾਲਾ ਮੁਸਲਿਮ ਬਹੁਗਿਣਤੀ ਇਲਾਕਾ ਹੈ। ਜਿੱਥੇ ਦੇ ਲੋਕ ਖੁਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਅਪਣਾ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 2004 ਦੇ ਬਾਅਦ ਤੋਂ ਹੁਣ ਤੱਕ ਇੱਥੇ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਈਐਸਓਸੀ ਦੇ ਬੁਲਾਰੇ ਪ੍ਰਮੋਟ ਪਰੋਮ ਨੇ ਕਿਹਾ ਕਿ ਹਮਲਾਵਰਾਂ ਨੇ ਬੰਬ ਨੂੰ ਇੱਕ ਮੋਟਰ ਸਾਈਕਲ ਵਿਚ ਰੱਖਿਆ ਸੀ ਜੋ ਬਾਜ਼ਾਰ ਵਿਚ ਖੜ੍ਹੀ ਸੀ। ਵਿਸਫੋਟ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਹੋਰ ਜ਼ਖਮੀ ਹੋ ਗਏ ਹਨ। ਸੁਰੱਖਿਆ ਬਲਾਂ ਨੇ ਖੇਤਰ ਵਿਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਬੰਬ ਵਿਸਫੋਟ ਦੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)