ਬੇਅੰਤ ਸਿੰਘ ਕਤਲ ਕਾਂਡ ‘ਚ ਤਾਰਾ ਦਾ ਕਬੂਲਨਾਮਾ


ਚੰਡੀਗੜ੍ਹ, 25 ਜਨਵਰੀ (ਏਜੰਸੀ) : ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਮੁਲਜ਼ਮ ਜਗਤਾਰ ਸਿੰਘ ਤਾਰਾ ਅਦਾਲਤ ਵੱਲੋਂ ਦਿੱਤੇ ਆਖਰੀ ਮੌਕੇ ‘ਤੇ ਵੀ ਆਪਣੇ ਕਬੂਲਨਾਮੇ ‘ਤੇ ਬਰਕਾਰ ਰਹੇ। ਤਾਰਾ ਨੇ ਕਿਹਾ ਕਿ ਬੇਅੰਤ ਸਿੰਘ ਦੇ ਕਤਲ ਵਿੱਚ ਉਹ ਬਲਵੰਤ ਸਿੰਘ ਰਾਜੋਆਣਾ ਤੇ ਦਿਲਾਵਰ ਸਿੰਘ ਨਾਲ ਸ਼ਾਮਲ ਸੀ। ਹਾਲਾਂਕਿ ਬੱਬਰ ਖਾਲਸਾ ਅੰਤਰਰਾਸ਼ਟਰੀ ਗਰੁੱਪ ਦੇ ਮੁਖੀ ਜਗਤਾਰ ਸਿੰਘ ਤਾਰਾ ਜਿਸ ਨੂੰ ਪੰਜਾਬ ਪੁਲਿਸ ਨੇ ਥਾਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਸੀ, ਪਹਿਲਾਂ ਵੀ ਆਪਣਾ ਗੁਨਾਹ ਕਬੂਲ ਕਰ ਚੁੱਕਾ ਹੈ।

ਅਦਾਲਤ ਵੱਲੋਂ ਦਿੱਤੇ ਗਏ ਆਖਰੀ ਮੌਕੇ ‘ਤੇ ਵੀ ਜਗਤਾਰ ਸਿੰਘ ਆਪਣੇ ਕਬੂਲਨਾਮੇ ‘ਤੇ ਬਰਕਾਰ ਰਿਹਾ। ਅਦਾਲਤ ਮੁਤਾਬਕ ਅਗਲੀਆਂ ਕੁਝ ਤਾਰੀਕਾਂ ਵਿੱਚ ਇਸ ਕੇਸ ਦਾ ਫੈਸਲਾ ਹੋ ਜਾਵੇਗਾ। ਕੇਸ ਦੀ ਸੁਣਵਾਈ ਦੀ ਅਗਲੀ ਤਰੀਕ 7 ਫਰਵਰੀ ਰੱਖੀ ਗਈ ਹੈ। ਪੰਜਾਬ ਪੁਲਿਸ ਨੇ ਜਗਤਾਰ ਸਿੰਘ ਤਾਰਾ ਨੂੰ 1995 ਵਿੱਚ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਥਾਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਸੀ। ਤਾਰਾ ਨੇ ਪਹਿਲਾਂ ਵੀ ਚੰਡੀਗੜ੍ਹ ਦੀ ਅਦਾਲਤ ਸਾਹਮਣੇ ਕਬੂਲਿਆ ਸੀ ਕਿ ਉਸ ਨੇ ਗੱਡੀ ਖਰੀਦੀ ਸੀ ਜੋ ਬੇਅੰਤ ਸਿੰਘ ਦੇ ਕਤਲ ਵਿੱਚ ਵਰਤੀ ਗਈ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੇਅੰਤ ਸਿੰਘ ਕਤਲ ਕਾਂਡ ‘ਚ ਤਾਰਾ ਦਾ ਕਬੂਲਨਾਮਾ