ਭਾਰਤ ਦੌਰੇ ਦੌਰਾਨ ਮੋਦੀ ਨੂੰ ਵਿਸ਼ੇਸ਼ ਜੀਪ ਭੇਟ ਕਰਨਗੇ ਨੇਤਰਯਾਹੂ

Israel-PM-Netanyahu-to-bring-a-special-gift-for-friend-Modi

ਯੇਰੂਸ਼ਲਮ, 4 ਜਨਵਰੀ (ਏਜੰਸੀ) : ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭਾਰਤ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ ਤੋਹਫ਼ਾ ਭੇਟ ਕਰਨਗੇ। ਸੂਤਰਾਂ ਅਨੁਸਾਰ ਨੇਤਨਯਾਹੂ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਵਾਲੀ ਗਲ-ਮੋਬਾਈਲ ਜੀਪ ਉਨ੍ਹਾਂ ਨੂੰ ਦੇਣਗੇ। ਬੀਤੇ ਵਰ੍ਹੇ ਜੁਲਾਈ ਵਿੱਚ ਆਪਣੀ ਇਜ਼ਰਾਈਲ ਯਾਤਰਾ ਦੌਰਾਨ ਸ੍ਰੀ ਮੋਦੀ ਨੇ ਨੇਤਨਯਾਹੂ ਦੇ ਨਾਲ ਇਸ ਬੁੱਗੀ ਜੀਪ ਵਿੱਚ ਭੂਮੱਧਸਾਗਰ ਦੇ ਪੱਤਣ ਦੀ ਸੈਰ ਕੀਤੀ ਸੀ ਅਤੇ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਦਾ ਨਮੂਨਾ ਵੀ ਦੇਖਿਆ ਸੀ। ਨੇਤਨਯਾਹੂ ਦਾ ਚਾਰ ਦਿਨਾਂ ਭਾਰਤ ਦੌਰਾ 14 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ।

ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਜੀਪ ਭਾਰਤ ਲਈ ਰਵਾਨਾ ਹੋ ਚੁੱਕੀ ਹੈ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਵੱਲੋਂ ਮੋਦੀ ਨੂੰ ਤੋਹਫ਼ੇ ਵਿੱਚ ਦਿੱਤੇ ਜਾਣ ਲਈ ਸਮੇਂ ’ਤੇ ਪੁੱਜ ਜਾਵੇਗੀ। ਇਸ ਜੀਪ ਦੀ ਕੀਮਤ 3.9 ਲੱਖ ਸ਼ੇਕੇਲ ਅਰਥਾਤ ਇਕ ਲੱਖ ਗਿਆਰਾਂ ਹਜ਼ਾਰ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਜ਼ਰਾਈਲ ਦੌਰੇ ਦੌਰਾਨ ਨੇਤਨਯਾਹੁੂ ਨਾਲ ਓਲਗਾ ਬੀਚ ’ਤੇ ਇਸ ਜੀਪ ਦਾ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਦਾ ਨਮੂਨਾ ਦੇਖਣ ਤੋਂ ਬਾਅਦ ਕਿਹਾ ਸੀ ਕਿ ਉਹ ਜੀਪ ਲਈ ਬੀਬੀ (ਨੇਤਨਯਾਹੂ) ਦੇ ਧੰਨਵਾਦੀ ਹਨ। ਖਾਸਕਰ ਕੁਦਰਤੀ ਆਫਤ ਸਮੇਂ ਜਦੋਂ ਲੋਕ ਪੀਣ ਯੋਗ ਪਾਣੀ ਦੀ ਘਾਟ ਨਾਲ ਜੂਝਦੇ ਹਨ ਤਾਂ ਇਹ ਜੀਪ ਉਨ੍ਹਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾ ਸਕਦੀ ਹੈ। ਇਹ ਜੀਪ ਰੋਜ਼ਾਨਾ 20 ਹਜ਼ਾਰ ਲਿਟਰ ਸਮੁੰਦਰੀ ਪਾਣੀ ਅਤੇ 80 ਹਜ਼ਾਰ ਲਿਟਰ, ਮਿੱਟੀ ਵਾਲਾ ਅਤੇ ਨਦੀਆਂ ਦਾ ਦੂਸ਼ਿਤ ਪਾਣੀ ਸਾਫ਼ ਕਰ ਸਦੀ ਹੈ ਤੇ ਉਸ ਨੂੰ ਡਬਲਿਊ ਐਚਓ ਮਾਨਕ ਵਾਲਾ ਬਣਾ ਸਕਦੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)