ਉਂਟਾਰੀਉ ਸੂਬੇ ਵਿਚ ਪੰਜਾਬਣ ਬਣੀ ਮੰਤਰੀ

Harinder-Malhi-Elevated-As-Minister-In-Ontario

ਓਟਾਵਾ, 19 ਜਨਵਰੀ (ਏਜੰਸੀ) : ਕੈਨੈਡਾ ਦੇ ਉਂਟਾਰੀਉ ਸੂਬੇ ਵਿਚ ਚੋਣਾਂ ਤੋਂ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਤਹਿਤ ਇਕ ਸਿੱਖ ਔਰਤ ਸਮੇਤ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਮੂਲ ਦੀ ਇਹ ਮੰਤਰੀ ਹਰਿੰਦਰ ਮੱਲ੍ਹੀ ਅਤੇ ਇੰਦਰਾ ਨਾਇਡੂ ਹੈਰਿਸ ਹੈ ਜਿਹੜੀਆਂ ਪ੍ਰਧਾਨ ਮੰਤਰੀ ਕੈਥਲੀਨ ਵਾਇਨੇ ਦੀ ਵਜ਼ਾਰਤ ਵਿਚ ਸ਼ਾਮਲ ਹੋਈਆਂ ਹਨ। ਮੰਤਰੀ ਮੰਡਲ ਵਿਚ ਫੇਰਬਦਲ ਬਾਰੇ ਵਾਇਨੇ ਨੇ ਕਿਹਾ ਕਿ ਇਹ ਕਦਮ ਇਹ ਯਕੀਨੀ ਕਰਨ ਦਾ ਯਤਨ ਹੈ ਕਿ ਸਾਡੇ ਕੋਲ ਇਕ ਅਜਿਹੀ ਟੀਮ ਹੈ ਜਿਹੜੀਆਂ ਚੋਣਾਂ ਵਿਚ ਸਾਨੂੰ ਲਿਜਾ ਰਹੀ ਹੈ।

ਉਨ੍ਹਾਂ ਕਿਹਾ, ‘ਮੈਂ ਸਮਝਦੀ ਹਾਂ ਕਿ ਲਿੰਗ, ਖੇਤਰ ਅਤੇ ਪਿਛੋਕੜ ਪੱਖੋਂ ਵਜ਼ਾਰਤ ਵਿਚ ਵੰਨ-ਸੁਵੰਨਤਾ ਹੋਣੀ ਚਾਹੀਦੀ ਹੈ ਅਤੇ ਜਦ ਅਸੀਂ ਵਜ਼ਾਰਤ ਵਿਚ ਫੇਰਬਦਲ ਕਰਨ ਲੱਗੇ ਤਾਂ ਇਹ ਗੱਲ ਸਾਡੇ ਦਿਮਾਗ ਵਿਚ ਸੀ।’ ਵਾਇਨੇ ਨੇ 38 ਸਾਲਾ ਮੱਲ੍ਹੀ ਨੂੰ ਔਰਤਾਂ ਦੀ ਭਲਾਈ ਸਬੰਧੀ ਮੰਤਰੀ ਬਣਾਇਆ ਹੈ। ਉਹ ਕੈਨੇਡਾ ਦੇ ਪਹਿਲੇ ਸਿੱਖ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੀ ਬੇਟੀ ਹੈ। ਹੈਰਿਸ ਨੂੰ ਤਰੱਕੀ ਦੇ ਕੇ ਸਿਖਿਆ ਮੰਤਰੀ ਬਣਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਮੱਲ੍ਹੀ ਨੂੰ ਮੰਤਰੀ ਬਣਾਉਣ ਨਾਲ ਸਿੱਖ ਵੋਟਾਂ ਨੂੰ ਬਚਾ ਕੇ ਰਖਿਆ ਜਾ ਸਕਦਾ ਹੈ। ਕੈਨੇਡਾ ਵਿਚ 12 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਵਸਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)