ਟਰੰਪ-ਪੁਤਿਨ ਤੇ ਜਿਨਪਿੰਗ ਨੂੰ ਪਛਾੜ ਕੇ ਮੋਦੀ ਬਣੇ ਸਭ ਤੋਂ ਲੋਕਪ੍ਰਿਯ ਨੇਤਾ

Narendra-Modi

ਨਵੀਂ ਦਿੱਲੀ, 12 ਜਨਵਰੀ (ਏਜੰਸੀ) : ਦਾਵੋਸ (ਸਵਿਟਜ਼ਰਲੈਂਡ) ਵਰਲਡ ਇਕੋਨਾਮਿਕ ਫੋਰਮ ਦੀ ਬੈਠਕ ਤੋਂ ਪਹਿਲਾਂ ਇੰਟਰਨੈਸ਼ਨਲ ਰੇਟਿੰਗ ਏਜੰਸੀ ਗੈਲਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਤੀਜਾ ਸਭ ਤੋਂ ਲੋਕਪ੍ਰਿਯ ਨੇਤਾ ਦੱਸਿਆ ਹੈ। ਦੁਨੀਆ ਦੇ 50 ਅਲੱਗ ਅਲੱਗ ਦੇਸ਼ਾਂ ਵਿਚ ਹੋਏ ਸਰਵੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਪ੍ਰਿਯਤਾ ਦੇ ਮਾਮਲੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਗੈਲਪ ਇੰਟਰਨੈਸ਼ਨਲ ਨੇ ਇਸ ਸਰਵੇ ਦੇ ਲਈ ਜਿਸ ਦਾ ਇਸਤੇਮਾਲ ਕੀਤਾ ਉਨ੍ਹਾਂ ਵਿਚ ਅਲੱਗ ਅਲੱਗ ਦੇਸ਼ਾਂ ਦੇ ਤਹਿਤ ਕੁੱਲ 53 ਹਜ਼ਾਰ 769 ਲੋਕਾਂ ਨੇ ਅਪਣੀ ਰਾਏ ਦਿੱਤੀ ਹੈ। ਇਨ੍ਹਾਂ ਲੋਕਾਂ ਕੋਲੋਂ ਇੰਟਰਵਿਊ ਦੇ ਜ਼ਰੀਏ ਪਸੰਦੀਦਾ ਸ਼ਖ਼ਸੀਅਤਾਂ ਦੇ ਬਾਰੇ ਵਿਚ ਰਾਏ ਪੁੱਛੀ ਗਈ ਸੀ। ਸਰਵੇ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਪੱਖ ਵਿਚ 30 ਫ਼ੀਸਦੀ ਲੋਕਾਂ ਨੇ ਅਪਣੀ ਰਾਏ ਜ਼ਾਹਰ ਕੀਤੀ ਜਦ ਕਿ 22 ਫ਼ੀਸਦੀ ਲੋਕਾਂ ਨੇ ਉਨ੍ਹਾਂ ਦੇ ਵਿਰੋਧ ਵਿਚ ਰਾਏ ਜ਼ਾਹਰ ਕੀਤੀ ਸੀ। ਇਸ ਲਿਹਾਜ਼ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਪਸੰਦ ਅਤੇ ਨਾਪਸੰਦ ਦਾ ਸਕੋਰ +8 ਹੈ ਅਤੇ ਉਹ ਤੀਜੇ ਨੰਬਰ ‘ਤੇ ਹਨ।

ਇਸ ਸਰਵੇ ਵਿਚ ਪ੍ਰਧਾਨ ਮੰਤਰੀ ਮੋਦੀ 8 ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਹਨ ਜਦ ਕਿ 7 ਅੰਕਾਂ ਦੇ ਨਾਲ ਚੌਥੇ ਸਥਾਨ ‘ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਹੈ। ਇਸ ਲਿਸਟ ਵਿਚ ਚੀਨ ਦੇ ਰਾਸ਼ਟਰਪਤੀ ਜਿਨਪਿੰਗ 6 ਅੰਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਹਨ। ਸਰਵੇ ਵਿਚ ਸਭ ਤੋਂ ਜ਼ਿਆਦਾ 21 ਅੰਕਾਂ ਦੇ ਨਾਲ ਪਹਿਲੇ ਸਥਾਨ ‘ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਨ ਹਨ । ਜਰਮਨੀ ਦੀ ਚਾਂਸਲਰ ਮਰਕੇਲ ਪਲਸ 20 ਸਕੋਰ ਦੇ ਨਾਲ ਦੂਜੇ ਨੰਬਰ ‘ਤੇ ਹੈ।

ਇਸ ਸਰਵੇ ਵਿਚ ਪੁਤਿਨ ਨੂੰ ਛੇਵੇਂ, ਸਾਊਦੀ ਅਰਬ ਦੇ ਕਿੰਗ ਸਲਮਾਨ ਬਿਨ ਨੂੰ ਸੱਤਵੇਂ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਅੱਠਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੂੰ 11ਵੇਂ ਨੰਬਰ ‘ਤੇ ਰੱਖਿਆ ਗਿਆ ਹੈ। ਪੋਪ ਫਰਾਂਸਿਸ ਨੂੰ ਵੀ ਇਸ ਸਰਵੇ ਵਿਚ ਸ਼ਾਮਲ ਕੀਤਾ ਗਿਆ ਹੈ, ਉਹ ਟੌਪ ‘ਤੇ ਹਨ। ਉਨ੍ਹਾਂ ਪਲਸ 38 ਸਕੋਰ ਦਿੱਤੇ ਗਏ ਹਨ।

Facebook Comments

POST A COMMENT.

Enable Google Transliteration.(To type in English, press Ctrl+g)