ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ

CEAT-Signs-Endorsement-Deal-with-Harmanpreet-Kaur

ਨਵੀਂ ਦਿੱਲੀ, 22 ਜਨਵਰੀ (ਏਜੰਸੀ) : ਭਾਰਤ ਦੀ ਸਟਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਸੀਏਟ ਨਾਲ ਬੱਲੇ ਦਾ ਇਕਰਾਰਨਾਮਾ ਕਰਨ ਵਾਲੀ ਦੇਸ਼ ‘ਚ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ। ਹਰਮਨਪ੍ਰੀਤ ਨੇ ਸੀਏਟ ਨਾਲ ਦੋ ਸਾਲ ਦਾ ਸਮਝੌਤਾ ਕੀਤਾ ਹੈ। ਪੁਰਸ਼ ਕ੍ਰਿਕਟ ਖਿਡਾਰੀਆਂ ‘ਚ ਰੋਹਿਤ ਸ਼ਰਮਾ, ਅਜਿੰਕਿਆ ਰਹਾਣੇ ਤੇ ਈਸ਼ਾਨ ਕਿਸ਼ਨ ਵਰਗੇ ਬੱਲੇਬਾਜ਼ ਸੀਏਟ ਨਾਲ ਜੁੜੇ ਹੋਏ ਹਨ। ਹਰਮਨਪ੍ਰੀਤ ਹੁਣ ਖੇਡ ਦੇ ਸਾਰੇ ਫਾਰਮੈਟਾਂ ਵਿੱਚ ਸੀਏਟ ਲੋਗੋ ਦੇ ਬੈਟ ਨਾਲ ਖੇਡੇਗੀ।

ਹਰਮਨਪ੍ਰੀਤ ਨੇ ਕਿਹਾ, “ਮੈਂ ਸੀਏਟ ਵਿੱਚ ਸ਼ਾਮਲ ਹੋਣ ਲਈ ਖੁਸ਼ ਹਾਂ, ਜਿਸ ਦੀ ਨੁਮਾਇੰਦਗੀ ਪਹਿਲਾਂ ਹੀ ਭਾਰਤੀ ਕ੍ਰਿਕਟ ਦੇ ਦਿੱਗਜ ਖਿਡਾਰੀਆਂ ਵੱਲ਼ੋਂ ਕੀਤੀ ਜਾਂਦੀ ਹੈ।” ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਹਰਮਨਪ੍ਰੀਤ ਨੇ 2017 ਦੇ ਵਿਸ਼ਵ ਕੱਪ ਦੇ ਸੈਮੀ ਫਾਈਨਲ ‘ਚ ਆਸਟਰੇਲੀਆ ਖਿਲਾਫ ਆਪਣੇ ਕੈਰੀਅਰ ਵਿੱਚ 171 ਰਨ ਬਣਾਏ ਸੀ। ਹਰਮਨਪ੍ਰੀਤ ਬਿੱਗ ਬੈਸ਼ ਲੀਗ ਵਿੱਚ ਖੇਡਣ ਵਾਲੀ ਪਹਿਲਾ ਭਾਰਤੀ ਕ੍ਰਿਕਟਰ ਹੈ। ਉਸ ਨੇ 2016-17 ਵਿੱਚ ਟੀ -20 ਲੀਗ ਵਿੱਚ ਸਿਡਨੀ ਥੰਡਰ ਲਈ ਖੇਡਿਆ ਸੀ।

Facebook Comments

POST A COMMENT.

Enable Google Transliteration.(To type in English, press Ctrl+g)