ਕੈਲੀਫੋਰਨੀਆ : ਹਵਾ ‘ਚ ਉਡਦੀ ਹੋਈ ਕਾਰ ਦੂਜੀ ਮੰਜ਼ਿਲ ‘ਚ ਵੜੀ

Car-goes-airborne

ਕੈਲੀਫੋਰਨੀਆ, 16 ਜਨਵਰੀ (ਏਜੰਸੀ) : ਆਮ ਤੌਰ ‘ਤੇ ਸਟੰਟਮੈਨ ਗੱਡੀਆਂ ਨੂੰ ਕਈ ਫੁੱਟ ਤੱਕ ਉਪਰ ਉਛਾਲ ਦਿੰਦੇ ਹਨ। ਤੁਸੀਂ ਸਟੰਟ ਕਰਦੇ ਹੋਏ ਮੋਟਰ ਸਾਈਕਲ ਨੂੰ ਕਈ ਫੁੱਟ ਉਪਰ ਤੱਕ ਦੇਖਿਆ ਹੋਵੇਗਾ। ਹਾਲੀਵੁਡ ਦੀ ਫ਼ਿਲਮਾਂ ਵਿਚ ਵੀ ਕਾਰਾਂ ਨੂੰ ਕਾਫੀ ਉਪਰ ਤੱਕ ਉਛਾਲਿਆ ਜਾਂਦਾ ਹੈ। ਕਾਰਾਂ ਇੱਕ ਇਮਾਰਤ ਤੋਂ ਦੂਜੀ ਇਮਾਰਤ ਵਿਚ ਕੱਚ ਤੋੜਦੇ ਹੋਏ ਨਿਕਲ ਜਾਂਦੀਆਂ ਹਨ। ਹਾਲਾਂਕਿ ਇਹ ਸਭ ਸੁਰੱਖਿਆ ਦੇ ਇੰਤਜ਼ਾਮ ਤੋਂ ਬਾਅਦ ਹੁੰਦਾ ਹੈ। ਇਸੇ ਤਰ੍ਹਾਂ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਕਾਰ ਹਾਦਸੇ ਨੇ ਹਾਲੀਵੁਡ ਦੇ ਐਕਸ਼ਨ ਸੀਨ ਦੀ ਯਾਦ ਦਿਵਾ ਦਿੱਤੀ ਹੈ। ਇੱਥੇ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੰਨੀ ਉਚੀ ਉਛਲੀ ਕਿ ਇਕ ਇਮਾਰਤ ਦੀ ਦੂਜੀ ਮੰਜ਼ਿਲ ‘ਚ ਜਾ ਵੜੀ।

ਕੈਲੀਫੋਰਨੀਆ ਵਿਚ ਤੇਜ਼ ਰਫਤਾਰ ਕਾਰ ਡਰਾਈਵਰ ਕੋਲੋਂ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਇਹ ਡਿਵਾਈਡਰ ਦੇ ਉਪਰ ਚੜ੍ਹੀ ਅਤੇ ਹਵਾ ਵਿਚ ਉਡਣ ਲੱਗੀ। ਹਵਾ ਵਿਚ ਉਡਦੇ ਹੋਏ ਇਹ ਕਾਰ ਇਕ ਇਮਾਰਤ ਦੀ ਦੂਜੀ ਮੰਜ਼ਿਲ ਦੀ ਕੰਧ ਤੋੜਦੇ ਹੋਏ ਉਸ ਵਿਚ ਵੜ ਗਈ। ਇਸ ਹਾਦਸੇ ਦਾ ਦ੍ਰਿਸ਼ ਜਿਸ ਨੇ ਵੀ ਵੇਖਿਆ ਉਹ ਹੈਰਾਨ ਰਹਿ ਗਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮ ਵੀ ਇਹ ਵੇਖ ਕੇ ਹੈਰਾਨ ਹੋ ਗਏ। ਓਰੇਂਜ ਕਾਊਂਟੀ ਫਾਇਰ ਅਥਾਰਿਟੀ ਨੇ ਬਿਲਡਿੰਗ ਵਿਚ ਵੜੀ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਸਾਂਤਾ ਐਨਾ ਪੁਲਿਸ ਨੇ ਦੱਸਿਆ ਕਿ ਗੱਡੀ ਚਲਾਉਣ ਵਾਲੇ ਡਰਾਈਵਰ ਨੇ ਇਹ ਗੱਲ ਮੰਨੀ ਕਿ ਉਹ ਕਾਰ ਚਲਾਉਣ ਦੌਰਾਨ ਨਸ਼ੇ ਵਿਚ ਸੀ। ਨਸ਼ਾ ਅਤੇ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਹੋਇਆ।

ਓਰੇਂਜ ਕਾਊਂਟੀ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਇਕ ਸ਼ਖ਼ਸ ਦਾ ਫੋਨ ਆÎਇਆ ਜਿਸ ਨੇ ਹਾਦਸੇ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਸੀ ਕਿ ਕਾਰ ਹਾਦਸੇ ਦੇ ਕਾਰਨ ਇਮਾਰਤ ਵਿਚ ਅੱਗ ਲੱਗ ਗਈ ਹੈ। ਜਦੋਂ ਅਸੀਂ ਪੁੱਜੇ ਤਾਂ ਚਿੱਟੇ ਰੰਗ ਦੀ ਸਿਡਾਨ ਬਿਲਡਿੰਗ ਦੀ ਦੂਜੀ ਮੰਜ਼ਿਲ ‘ਚ ਸੜਦੀ ਹੋਈ ਮਿਲੀ।

Facebook Comments

POST A COMMENT.

Enable Google Transliteration.(To type in English, press Ctrl+g)