ਆਸਟ੍ਰੇਲੀਆਈ ਸੈਨਾ ਨੇ ਅਰਬ ਸਾਗਰ ‘ਚ 900 ਕਰੋੜ ਦੀ ਡਰੱਗਜ਼ ਫੜੀ

Australian-Navy-seizes-tonnes-of-drugs

ਸਿਡਨੀ, 6 ਜਨਵਰੀ (ਏਜੰਸੀ) : ਆਸਟ੍ਰੇਲੀਆ ਸਮੁੰਦਰੀ ਫ਼ੌਜ ਨੇ ਅਰਬ ਸਾਗਰ ਵਿਚ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਡਰੱਗਜ਼ ਦੀ ਵੱਡੀ ਖੇਪ ਫੜੀ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਰਬ ਸਾਗਰ ਵਿਚ ਗਸ਼ਤ ਦੌਰਾਨ ਇੱਕ ਜਹਾਜ਼ ਤੋਂ 3.5 ਟਨ ਹਸ਼ੀਸ਼ ਫੜੀ ਗਈ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ ਕਰੀਬ 900 ਕਰੋੜ ਰੁਪਏ ਹੈ। ਆਸਟ੍ਰੇਲੀਆ ਦੀ ਰਾਇਲ ਨੇਵੀ ਨੇ ਪਿਛਲੇ ਮਹੀਨੇ ਵੀ ਇੱਕ ਜਹਾਜ਼ ਤੋਂ ਅੱਠ ਟਨ ਡਰੱਗਜ਼ ਫੜੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਮਾਮਲਾ ਬੀਤੇ ਬੁਧਵਾਰ ਦਾ ਹੈ।

ਗੁਪਤ ਮਿਸ਼ਨ ਦੇ ਦੌਰਾਨ ਆਸਟ੍ਰੇਲੀਆ ਸਮੁੰਦਰੀ ਫ਼ੌਜ ਨੇ ਕੌਮਾਂਤਰੀ ਜਲ ਖੇਤਰ ਵਿਚ ਬ੍ਰਿਅਿਸ਼ ਸਮੁੰਦਰੀ ਫ਼ੌਜ ਦੇ ਇਕ ਹੈਲੀਕਾਪਟਰ ਦੀ ਮਦਦ ਨਾਲ ਇਹ ਡਰੱਗਜ਼ ਜ਼ਬਤ ਕੀਤੀ। ਆਸਟ੍ਰੇਲੀਆਈ ਜੰਗੀ ਬੇੜਾ ਐਚਐਮਏਐਸ ਵਾਰਰਾਮੁੰਗਾ ਦੇ ਕਮਾਂਡਿੰਗ ਅਫ਼ਸਰ ਡੁਗਲਡ ਕਲੇਲੈਂਡ ਨੇ ਦੱਸਿਆ ਕਿ ਇਹ ਰਾਤ ਵਿਚ ਕੀਤਾ ਗਿਆ ਇਕ ਮੁਸ਼ਕਲ ਅਭਿਆਨ ਸੀ। ਬ੍ਰਿਟਿਸ਼ ਹੈਲੀਕਾਪਟਰ ਦੀ ਮਦਦ ਨਾਲ ਆਸਟ੍ਰੇਲੀਅੀਆਈ ਸਮੁੰਦਰੀ ਫ਼ੌਜ ਉਸ ਸ਼ੱਕੀ ਜਹਾਜ਼ ‘ਤੇ ਉਤਰੇ ਜਿਸ ਦਾ ਅਸੀਂ ਮੁਸ਼ਕਲ ਵਿਚ ਪਤਾ ਲਗਾਇਆ ਸੀ।

ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਸ ਕਾਰਵਾਈ ਨੂੰ ਅਰਬ ਸਾਗਰ ਦੇ ਕਿਸ ਖੇਤਰ ਵਿਚ ਅੰਜਾਮ ਦਿੱਤਾ ਗਿਆ ਅਤੇ ਸ਼ੱਕੀ ਜਹਾਜ਼ ਕਿਸ ਵੱਲ ਜਾ ਰਿਹਾ ਸੀ? ਐਚਐਮਏਐਸ ਵਾਰਰਾਮੁੰਗਾ 32 ਦੇਸ਼ਾਂ ਦੇ ਸੰਯੁਕਤ ਸਮੁੰਦਰੀ Îਨਿਗਰਾਨੀ ਬਲ ਦਾ ਹਿੱਸਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)