ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ


ਨਵੀਂ ਦਿੱਲੀ, 3 ਜਨਵਰੀ (ਏਜੰਸੀ) : ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਅੱਜ ਰਾਜ ਸਭਾ ਲਈ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹਾ। ਪੀਏਸੀ ਦੀ ਬੈਠਕ ਵਿੱਚ ਸੰਜੇ ਸਿੰਘ, ਐਨ ਡੀ ਗੁਪਤਾ ਅਤੇ ਸੁਸ਼ੀਲ ਗੁਪਤਾ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਬੁੱਧਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪੀਏਸੀ ਦੀ ਬੈਠਕ ਹੋਈ, ਜਿਸ ਵਿੱਚ ਰਾਜ ਸਭਾ ਭੇਜੇ ਜਾਣ ਵਾਲੇ ਉਮੀਦਵਾਰਾਂ ਦੇ ਨਾਂ ’ਤੇ ਅੰਤਿਮ ਮੋਹਰ ਲਾਈ ਗਈ। ਆਮ ਆਦਮੀ ਪਾਰਟੀ ਦੀ 8 ਮੈਂਬਰੀ ਪੀਏਸੀ ਨੇ ਇਹ ਫੈਸਲਾ ਲਿਆ। ਉੱਤਰ ਪ੍ਰਦੇਸ਼ ਦੇ ਆਮ ਆਦਮੀ ਪਾਰਟੀ ਇੰਚਾਰਜ ਅਤੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਦਾ ਰਾਜ ਸਭਾ ਜਾਣਾ ਤੈਅ ਹੈ ਅਤੇ ਪਾਰਟੀ ਵਿੱਚ ਉਨ੍ਹਾਂ ਦੇ ਨਾਂ ’ਤੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਸੀ। ਦੋ ਹੋਰ ਉਮੀਦਵਾਰਾਂ ਵਿੱਚ ਚਾਰਟਰਡ ਅਕਾਊਂਟੈਂਟ ਨਾਰਾਇਣ ਦਾਸ ਗੁਪਤਾ ਅਤੇ ਕਾਰੋਬਾਰੀ ਸੁਸ਼ੀਲ ਗੁਪਤਾ ਦਾ ਨਾਂ ਆ ਰਿਹਾ ਸੀ, ਜੋ ਹੁਣ ਫਾਈਨਲ ਹੋ ਚੁੱਕਾ ਹੈ।

ਸੰਸਦ ਦੇ ਉਚ ਸਦਨ ਵਿੱਚ ਉਮੀਦਵਾਰੀ ਦੀ ਦਾਅਵੇਦਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਦੇ ਬਗਾਵਤੀ ਸੁਰਾਂ ਨੂੰ ਦੇਖਦੇ ਹੋਏ ਪਾਰਟੀ ਨੇਤਾਵਾਂ ਨੇ ਸੋਚੀ ਸਮਝੀ ਰਣਨੀਤੀ ਦੇ ਤਹਿਤ ਹੀ ਉਮੀਦਵਾਰਾਂ ਦੇ ਨਾਂ ਪਹਿਲਾਂ ਜਨਤਕ ਨਹੀਂ ਕੀਤੇ ਸਨ। ਰਾਜ ਸਭਾ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਭਰਨ ਲਈ ਅੰਤਿਮ ਮਿਤੀ 5 ਜਨਵਰੀ ਤੈਅ ਕੀਤੀ ਗਈ ਹੈ। ਪਾਰਟੀ ਦੀ ਹੁਣ ਤੱਕ ਕੀਤੀ ਰਾਏ ਇਹ ਹੈ ਕਿ ਪਾਰਟੀ ਵੱਲੋਂ ਕਿਸੇ ਨੇਤਾ ਦੀ ਬਜਾਏ ਖੇਤਰ ਦੇ ਮਾਹਰ ਨੂੰ ਹੀ ਰਾਜਸਭਾ ਵਿੱਚ ਭੇਜਿਆ ਜਾਵੇ। ਪਾਰਟੀ ਨੇ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨਾਲ ਇਸ ਲਈ ਸੰਪਰਕ ਸਾਧਿਆ ਸੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਦੱਸ ਦੇਈਏ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿੱਚੋਂ 66 ’ਤੇ ਆਮ ਆਦਮੀ ਪਾਰਟੀ ਦਾ ਕਬਜਾ ਹੈ। ਅਜਿਹੇ ਵਿੱਚ ਤਿੰਨਾਂ ਉਮੀਦਵਾਰਾਂ ਦਾ ਚੁਣਿਆ ਜਾਣਾ ਲਗਭਗ ਤੈਅ ਹੈ। ਇਸ ਲਈ ਉਮੀਦਵਾਰਾਂ ਨੂੰ ਲੈ ਕੇ ਵਿਰੋਧੀ ਧਿਰ, ਭਾਜਪਾ ਅਤੇ ਕਾਂਗਰਸ ਖੇਮੇ ਵਿੱਚ ਕੋਈ ਹਲਚਲ ਨਹੀਂ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ