ਸਈਦ ਵਿਰੁੱਧ ਕਾਰਵਾਈ ਦੀ ਜਾਂਚ ਲਈ ਯੂਐਨ ਟੀਮ ਕਰੇਗੀ ਪਾਕਿ ਦਾ ਦੌਰਾ

Hafiz-Saeed

ਸੰਯੁਕਤ ਰਾਸ਼ਟਰ, 21 ਜਨਵਰੀ (ਏਜੰਸੀ) : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇੱਕ ਟੀਮ ਅਗਲੇ ਹਫ਼ਤੇ ਪਾਕਿਸਤਾਨ ਦਾ ਦੌਰਾ ਕਰੇਗੀ। ਇਹ ਟੀਮ ਅਤਿਵਾਦੀ ਹਾਫਿਜ ਸਈਦ ’ਤੇ ਅਮਰੀਕਾ ਅਤੇ ਭਾਰਤ ਦੇ ਵਿਰੋਧ ਦੇ ਬਾਅਦ ਪਾਕਿਸਤਾਨ ਦਾ ਦੌਰਾ ਕਰਕੇ ਇਹ ਪਤਾ ਲਗਾਉਣ ਦਾ ਯਤਨ ਕਰੇਗੀ ਕਿ ਪਾਕਿਸਤਾਨ ਨੇ ਹਾਫਿਜ ਸਈਦ ਅਤੇ ਉਸ ਨਾਲ ਜੁੜੇ ਸੰਗਠਨਾਂ ’ਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ। ਇਹੀ ਨਹੀਂ ਅਤਿਵਾਦੀ ਨੈਟਵਰਕ ’ਤੇ ਸਖ਼ਤ ਕਾਰਵਾਈ ਲਈ ਵੀ ਇਹ ਟੀਮ ਪਾਕਿਸਤਾਨ ’ਤੇ ਦਬਾਅ ਵੀ ਬਣਾਏਗੀ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਯੂਐਨ ਟੀਮ ਦੇ ਇਸ ਦੌਰੇ ਨੂੰ ਰੂਟੀਨ ਵਿਜਿਟ ਕਰਾਰ ਦਿੱਤਾ ਹੈ। ਦਰਅਸਲ ਪਾਕਿਸਤਾਨ ਨੇ ਕਿਹਾ ਹੈ ਕਿ ਸ ਨੇ ਹਾਫਿਜ ’ਤੇ ਸਖ਼ਤ ਕਾਰਵਾਈ ਕੀਤੀ ਹੈ। ਅਜਿਹੇ ਵਿੱਚ ਇਸ ਟੀਮ ਦੇ ਦੌਰੇ ਦਾ ਮਕਸਦ ਪਾਕਿਸਤਾਨ ਦੇ ਸੱਚ ਅਤੇ ਝੂਠ ਨੂੰ ਜਾਣਨ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਉੱਥੇ ਹੀ ਬੀਤੇ ਹਫ਼ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹੀਦ ਖਾਕਨ ਅੱਬਾਸੀ ਨੇ ਕਾਹ ਸੀ ਕਿ ਪਾਕਿਸਤਾਨ ਵਿੱਚ ਹਾਫੀਜ ਸਈਦ ਵਿਰੁੱਖ ਕੋਈ ਕੇਸ ਨਹੀਂ ਹੈ। ਅਜਿਹੇ ਵਿੱਚ ਪਾਕਿਸਤਾਨ ਨੇ ਅਤਿਵਾਦ ’ਤੇ ਕੌਮਾਂਤਰੀ ਦਬਾਅ ਬਾਅਦ ਕਿੰਨੀ ਅਤੇ ਕੀ-ਕੀ ਕਾਰਵਾਈ ਕੀਤੀ ਹੈ ਇਹ ਸੱਚ ਅਤੇ ਝੂਠ ਸਾਹਮਣੇ ਆ ਸਕਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਪਾਕਿਸਤਾਨ ਦੀ ਝਾੜਝੰਬ ਕਰਦੇ ਹੋਏ ਕਿਹਾ ਕਿ ਇਸਲਾਮਾਬਾਦ ਆਪਣੀ ਮਾਨਸਿਕਤਾ ਵਿੱਚ ਬਦਲਾਅ ਕਰਕੇ ਚੰਗੇ ਅਤੇ ਬੁਰੇ ਅਤਿਵਾਦੀਆਂ ਵਿੱਚ ਫਰਕ ਕਰਨਾ ਬੰਦ ਕਰੇ। ਉੱਥੇ ਹੀ ਸੁਰੱਖਿਆ ਪ੍ਰੀਸ਼ਦ ਸਰਹੱਦ ਪਾਰ ਅਤਿਵਾਦ ’ਤੇ ਧਿਆਨ ਕੇਂਦਰਿਤ ਕਰੇ। ਯੂਐਨ ਵਿੱਚ ਇਹ ਬੈਠਕ ਅਫਗਾਨਿਸਤਾਨ ਦੇ ਮੁੱਦੇ ’ਤੇ ਆਯੋਜਤ ਕੀਤੀ ਗਈ ਸੀ।

Facebook Comments

POST A COMMENT.

Enable Google Transliteration.(To type in English, press Ctrl+g)