ਸ਼ਾਸਤਰੀ ਨੇ ਕਦੇ ਆਰਐਸਐਸ ਦਾ ਵਿਰੋਧ ਨਹੀਂ ਕੀਤਾ : ਅਡਵਾਨੀ

lal-krishna-advani

ਨਵੀਂ ਦਿੱਲੀ, 24 ਜਨਵਰੀ (ਏਜੰਸੀ) : ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਜਵਾਹਰਲਾਲ ਨਹਿਰੂ ਵਾਂਗ ਲਾਲ ਬਹਾਦੁਰ ਸ਼ਾਸਤਰੀ ਵਿਚਾਰਧਾਰਕ ਪੱਖੋਂ ਆਰਐਸਐਸ ਦੇ ਵਿਰੋਧੀ ਨਹੀਂ ਸਨ। ਉਨ੍ਹਾਂ ਕਿਹਾ ਕਿ ਸ਼ਾਸਤਰੀ ਜਦੋਂ ਪ੍ਰਧਾਨ ਮੰਤਰੀ ਸਨ ਤਾਂ ਉਹ ਅਕਸਰ ਆਰਐਸਐਸ ਮੁਖੀ ਗੁਰੂ ਗੋਲਵਾਲਕਰ ਨੂੰ ਸਲਾਹ ਮਸ਼ਵਰੇ ਲਈ ਸੱਦਾ ਭੇਜਦੇ ਸਨ।

ਆਰਐਸਐਸ ਦੇ ਹਫ਼ਤਾਵਾਰੀ ਰਸਾਲੇ ‘ਔਰਗੇਨਾਈਜ਼ਰ’ ਦੀ 70ਵੀਂ ਵਰ੍ਹੇਗੰਢ ਨੂੰ ਸਮਰਪਿਤ ਐਡੀਸ਼ਨ ਵਿੱਚ ਛਪੇ ਆਪਣੇ ਲੇਖ ਵਿੱਚ ਅਡਵਾਨੀ ਨੇ ਸ਼ਾਸਤਰੀ ਨੂੰ ‘ਸਮਰਪਿਤ ਕਾਂਗਰਸੀ’ ਦਸਦਿਆਂ ਕਿਹਾ ਕਿ ਉਨ੍ਹਾਂ (ਸ਼ਾਸਤਰੀ) ਆਪਣੇ ਨਿੱਜੀ ਗੁਣਾਂ ਕਰਕੇ ਮੁਲਕ ਭਰ ਵਿੱਚ ਜਸ ਖੱਟਿਆ। ਉਂਜ ਅਡਵਾਨੀ ਦਾ ਇਹ ਲੇਖ, ਉਨ੍ਹਾਂ ਦੀ ਆਪਣੀ ਸਵੈਜੀਵਨੀ ‘ਮਾਈ ਕੰਟਰੀ ਮਾਈ ਲਾਈਫ’ ਵਿੱਚੋਂ ਲਿਆ ਗਿਆ ਹੈ। 1960 ਵਿੱਚ ਰਸਾਲੇ ਦੇ ਸਹਾਇਕ ਸੰਪਾਦਕ ਰਹੇ ਅਡਵਾਨੀ ਨੇ ਕਿਹਾ ਕਿ ਉਹ ਸ਼ਾਸਤਰੀ ਨੂੰ ਹਫ਼ਤਾਵਾਰੀ ਰਸਾਲੇ ਦੇ ਪ੍ਰਤੀਨਿੱਧ ਵਜੋਂ ਕਈ ਵਾਰ ਮਿਲੇ ਵੀ ਸਨ।

Facebook Comments

POST A COMMENT.

Enable Google Transliteration.(To type in English, press Ctrl+g)