ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ ‘ਚ ਮੋਦੀ

Narendra-Modi

ਨਵੀਂ ਦਿੱਲੀ, 20 ਜਨਵਰੀ (ਏਜੰਸੀ) : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਕਰਵਾਉਣ ਦੀ ਪੈਰਵੀ ਕੀਤੀ ਹੈ। ਇੱਕ ਪ੍ਰਾਈਵੇਟ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਮੋਦੀ ਨੇ ਕਿਹਾ ਕਿ ਜੇਕਰ ਦੋਵੇਂ ਚੋਣਾਂ ਇਕੱਠੀਆਂ ਹੋਣਗੀਆਂ ਤਾਂ ਪੈਸਾ ਤੇ ਸਮਾਂ ਦੋਵਾਂ ਦੀ ਬੱਚਤ ਹੋਵੇਗੀ। ਇਸ ਮੌਕੇ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੂਲਮੰਤਰ ਵਿਕਾਸ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵੀ ਮੇਲੇ ਵਾਂਗ ਹੋਣੀਆਂ ਚਾਹੀਦੀਆਂ ਹਨ। ਜਿਵੇਂ ਹੋਲੀ ਵਿੱਚ ਤੁਸੀਂ ਰੰਗ ਸੁੱਟਦੇ ਹੋ ਤੇ ਚਿੱਕੜ ਵੀ। ਫਿਰ ਅਗਲੀ ਹੋਲੀ ਤੱਕ ਸਾਰਾ ਕੁਝ ਭੁੱਲ ਜਾਂਦੇ ਹੋ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਦੀ ਤਰੀਕ ਵੀ ਤੈਅ ਹੋਣੀ ਚਾਹੀਦੀ ਹੈ ਤਾਂ ਜੋ ਨੇਤਾ ਤੇ ਨੌਕਰਸ਼ਾਹ ਪੂਰੇ ਸਾਲ ਵੋਟਾਂ ਦੇ ਪ੍ਰੋਸੈੱਸ ਵਿੱਚ ਹੀ ਨਾ ਰੁੱਝੇ ਰਹਿਣ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਇਹ ਟਾਰਗੈਟ ਪੂਰਾ ਹੋ ਸਕੇਗਾ? ਤਾਂ ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਪਾਰਟੀ ਜਾਂ ਲੀਡਰ ਦਾ ਏਜੰਡਾ ਨਹੀਂ। ਮੁਲਕ ਦੇ ਫਾਇਦੇ ਲਈ ਸਾਰਿਆਂ ਨੂੰ ਮਿਲਕੇ ਕੰਮ ਕਰਨਾ ਚਾਹੀਦਾ ਹੈ।

ਮੁਲਕ ਵਿੱਚ ਜਾਤੀ ਨਾਲ ਜੁੜੀ ਰਾਜਨੀਤੀ ਬਾਰੇ ਉਨ੍ਹਾਂ ਕਿਹਾ ਕਿ ਇਹ ਮਾੜੀ ਗੱਲ ਹੈ। ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਭਾਰਤ ਦੀਆਂ ਨੀਤੀਆਂ ਤੇ ਆਰਥਿਕ ਪ੍ਰਗਤੀ ਦੀ ਗੱਲ ਸਿੱਧਾ ਸਰਕਾਰ ਦੇ ਮੁਖੀ ਤੋਂ ਸੁਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਦਾਵੋਸ ਵਿੱਚ 125 ਕਰੋੜ ਭਾਰਤੀਆਂ ਦੀ ਕਾਮਯਾਬੀ ਦੀ ਕਹਾਣੀ ਬਿਆਨ ਕਰਕੇ ਮਾਣ ਮਹਿਸੂਸ ਕਰਨਗੇ। ਮੋਦੀ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆ ਤੇ ਸਾਰੀਆਂ ਰੇਟਿੰਗ ਏਜੰਸੀਆਂ ਨੇ ਇਸ ਨੂੰ ਮੰਨਿਆ ਹੈ। ਭਾਰਤ ਕੋਲ ਯੂਥ ਆਬਾਦੀ ਦਾ ਹੈ, ਜਿਸ ਦਾ ਫ਼ਾਇਦਾ ਕਾਫ਼ੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)