ਰਾਣਾ ਗੁਰਜੀਤ ਵੱਲੋਂ ਅਹੁਦੇ ਤੋਂ ਦਿੱਤਾ ਅਸਤੀਫਾ ਨਹੀਂ ਸਵੀਕਾਰ : ਕੈਪਟਨ

Rana-Gurjeet-Singh

ਚੰਡੀਗੜ੍ਹ, 16 ਜਨਵਰੀ (ਏਜੰਸੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਅਸਤੀਫਾ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਬਾਰੇ ਵਿਚਾਰ ਕਰਨ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 4 ਜਨਵਰੀ ਨੂੰ ਅਸਤੀਫ਼ਾ ਆ ਗਿਆ ਸੀ ਪਰ ਅਜੇ ਬਾਰੇ ਕੋਈ ਫੈਸਲਾ ਨਹੀਂ ਹੋਇਆ। ਕਾਬਲੇਗੌਰ ਹੈ ਕਿ ਰਾਣਾ ਗੁਰਜੀਤ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਸੇ ਚੈੱਨਲ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਅਸਤੀਫ਼ਾ ਭੇਜਿਆ ਹੈ। ਹੁਣ ਮੁੱਖ ਮੰਤਰੀ ਨੇ ਤੈਅ ਕਰਨਾ ਹੈ ਕਿ ਅਸਤੀਫ਼ਾ ਲੈਣਾ ਹੈ ਜਾਂ ਨਹੀਂ।

ਰਾਣਾ ਉੱਤੇ ਆਪਣੇ ਚਹੇਤਿਆਂ ਦੇ ਨਾਮ ਉੱਤੇ ਮਾਇੰਨਗ ਦਾ ਬੇਨਾਮੀ ਠੇਕਾ ਲੈਣ ਦਾ ਇਲਜ਼ਾਮ ਤਾਂ ਵਿਰੋਧੀ ਦਲ ਲਾਉਂਦਾ ਹੀ ਸੀ ਪਰ ਪਿਛਲੇ ਹਫ਼ਤੇ ਈਡੀ ਨੇ ਰਾਣਾ ਗੁਰਜੀਤ ਦੇ ਬੇਟੇ ਨੂੰ ਵਿਦੇਸ਼ਾਂ ਤੋਂ ਚੰਦਾ ਜੁਟਾਉਣ ਦੇ ਮਾਮਲੇ ਵਿੱਚ ਸੰਮਨ ਕੀਤਾ ਸੀ। ਮੰਤਰੀ ਦੇ ਬੇਟੇ ਨੂੰ 17 ਜਨਵਰੀ ਨੂੰ ਈਡੀ ਸਾਹਮਣੇ ਪੇਸ਼ ਹੋਣ ਹੈ। ਰਾਣਾ ਗੁਰਜੀਤ ਕਈ ਮਹੀਨੇ ਤੋਂ ਵਿਵਾਦਾਂ ਵਿੱਚ ਹੈ। ਮੁੱਖ ਮੰਤਰੀ ਨੇ ਮਾਈਨਿੰਗ ਦਾ ਠੇਕਾ ਲੈਣ ਦੇ ਮਾਮਲੇ ਵਿੱਚ ਉਸ ਖ਼ਿਲਾਫ਼ ਨਾਰੰਗ ਕਮਿਸ਼ਨ ਤੋਂ ਜਾਂਚ ਕਰਵਾਈ ਸੀ। ਕਮਿਸ਼ਨ ਨੇ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਸੀ ਪਰ ਵਿਵਾਦ ਫਿਰ ਵੀ ਨਹੀਂ ਰੁਕਿਆ। ਕਾਂਗਰਸ ਦੇ ਆਲਾ ਕਮਾਨ ਦੀ ਵੀ ਪੂਰੇ ਮਾਮਲੇ ਉੱਤੇ ਨਜ਼ਰ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਮੰਤਰੀ-ਮੰਡਲ ਵਿਸਥਾਰ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)