ਰਾਜ ਸਭਾ ’ਚ ਰੌਲੇ-ਰੱਪੇ ਦੌਰਾਨ ਤੀਹਰਾ ਤਲਾਕ ਬਿੱਲ ਪੇਸ਼


ਨਵੀਂ ਦਿੱਲੀ, 3 ਜਨਵਰੀ (ਏਜੰਸੀ) : ਰਾਜ ਸਭਾ ’ਚ ਰੌਲੇ ਰੱਪੇ ਦੌਰਾਨ ਅੱਜ ਸਰਕਾਰ ਨੇ ਤੀਹਰਾ ਤਲਾਕ ਬਿੱਲ ਪੇਸ਼ ਕਰ ਦਿੱਤਾ ਹੈ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਕਿ ਵਿਸਥਾਰ ’ਚ ਵਿਚਾਰ ਲਈ ਇਸ ਬਿੱਲ ਨੂੰ ਸੰਸਦੀ ਕਮੇਟੀ ਕੋਲ ਭੇਜਿਆ ਜਾਵੇ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੁਸਲਿਮ ਵਿਮੈੱਨ (ਪ੍ਰੋਟੈਕਸ਼ਨ ਆਫ ਰਾਈਟਸ ਆਨ ਮੈਰਿਜ) ਬਿੱਲ- 2017, ਜੋ ਤਿੰਨ ਵਾਰ ਤਲਾਕ ਬੋਲ ਕੇ ਤੁਰੰਤ ਵਿਆਹ ਤੋੜਨ ਦੀ ਰਿਵਾਇਤ ਨੂੰ ਅਪਰਾਧ ਬਣਾਉਂਦਾ ਹੈ, ਪੇਸ਼ ਕੀਤਾ। ਕਾਂਗਰਸੀ ਆਗੂ ਆਨੰਦ ਸ਼ਰਮਾ ਨੇ ਨੋਟਿਸ ਦਿੱਤਾ ਕਿ ਇਸ ਬਿੱਲ ਨੂੰ ਵਿਸ਼ੇਸ਼ ਕਮੇਟੀ ਕੋਲ ਭੇਜਿਆ ਜਾਵੇ।

ਕਾਨੂੰਨ ਮੰਤਰੀ ਨੇ ਇਸ ਮੰਗ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਕਾਂਗਰਸ ਇਸ ਬਿੱਲ ਅੱਗੇ ਅੜਿੱਕੇ ਖੜ੍ਹੇ ਕਰ ਰਹੀ ਹੈ ਅਤੇ ਇਸ ਨੂੰ ਕਾਨੂੰਨ ਬਣਾਏ ਜਾਣ ਦੀ ਲੋੜ ਨੂੰ ਨਹੀਂ ਸਮਝ ਰਹੀ। ਮੁਰਾਦਾਬਾਦ ’ਚ ਇਕ ਔਰਤ ਨੂੰ ਦਹੇਜ ਨਾ ਮਿਲਣ ਕਾਰਨ ਤੁਰੰਤ ਤਲਾਕ ਦੇਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ’ਚ ਇਹ ਬਿੱਲ ਪਾਸ ਹੋਣ ਬਾਅਦ ਵੀ ਤੀਹਰੇ ਤਲਾਕ ਦੀ ਪ੍ਰਥਾ ਜਾਰੀ ਹੈ। ਇਸ ਦੌਰਾਨ ਕਾਂਗਰਸ ਨੇ ਭਾਜਪਾ ’ਤੇ ਤੀਹਰੇ ਤਲਾਕ ਬਿੱਲ ਰਾਹੀਂ ਮੁਸਲਿਮ ਬੀਬੀਆਂ ਨੂੰ ‘ਮੂਰਖ’ ਬਣਾਉਣ ਦਾ ਦੋਸ਼ ਲਾਇਆ।

ਉਨ੍ਹਾਂ ਕਿਹਾ ਕਿ ਜੇਕਰ ਪਤੀ ਨੂੰ ਜੇਲ੍ਹ ਹੁੰਦੀ ਹੈ ਤਾਂ ਇਸ ਬਿੱਲ ’ਚ ਮੁਸਲਿਮ ਔਰਤ ਦੀ ਭਲਾਈ ਲਈ ਕੋਈ ਮੱਦ ਨਹੀਂ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਸਮੇਤ 18 ਵਿਰੋਧੀ ਦਲ ਇਸ ਬਿੱਲ ਦੀ ਮੁਕੰਮਲ ਪੁਣ-ਛਾਣ ਲਈ ਇਸ ਨੂੰ ਵਿਸ਼ੇਸ਼ ਕਮੇਟੀ ਕੋਲ ਭੇਜਣਾ ਚਾਹੁੰਦੇ ਹਨ ਪਰ ਸਰਕਾਰ ਨੇ ਆਗਿਆ ਨਹੀਂ ਦਿੱਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰਾਜ ਸਭਾ ’ਚ ਰੌਲੇ-ਰੱਪੇ ਦੌਰਾਨ ਤੀਹਰਾ ਤਲਾਕ ਬਿੱਲ ਪੇਸ਼