‘ਬੀਬੀ ਅੰਮ੍ਰਿਤਸਰ ਤੋਂ ਚੋਣ ਲੜ ਕੇ ਵਿਖਾ’ : ਸਿੱਧੂ


ਅੰਮ੍ਰਿਤਸਰ, 15 ਜਨਵਰੀ (ਏਜੰਸੀ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅੰਮ੍ਰਿਤਸਰ ਤੋਂ ਚੋਂ ਲੜਨ ਲਈ ਵੰਗਾਰਿਆ ਹੈ। ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਬਠਿੰਡੇ ਤੋਂ ਚੋਣ ਲੜਨ ਦੇ ਚੈਲੈਂਜ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਮੈਂ ਮੰਤਰੀ ਹਾਂ ਤੇ ਮੈਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਨਾ ਛੱਡਣ ਕਰਕੇ ਹੀ ਕਾਂਗਰਸ ਵਿੱਚ ਆਇਆ ਸੀ। ਜੇਕਰ ਉਸ ਨੂੰ ਜ਼ਿਆਦਾ ਚਾਅ ਹੈ ਤਾਂ ਉਹ ਅੰਮ੍ਰਿਤਸਰ ਆ ਕੇ ਚੋਣ ਲੜ ਲਵੇ।

ਸਿੱਧੂ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਹਰਸਿਮਰਤ ਬਾਦਲ ਬਠਿੰਡੇ ਤੋਂ ਭੱਜਣਾ ਚਾਹੁੰਦੀ ਹੈ ਕਿਉਂਕਿ ਬੀਤੀਆਂ ਚੋਣਾਂ ਵਿੱਚ ਬਠਿੰਡੇ ਦੇ ਲੋਕਾਂ ਨੇ ਉਸ ਨੂੰ ਬਹੁਤ ਘੱਟ ਵੋਟਾਂ ਨਾਲ ਜਿੱਤ ਦਵਾਈ ਸੀ। ਹਰਸਿਮਰਤ ਬਾਦਲ ਨੇ ਸਿੱਧੂ ਨੂੰ ਅਸਤੀਫਾ ਦੇ ਕੇ ਬਠਿੰਡੇ ਤੋਂ ਚੋਣ ਲੜਨ ਦੀ ਚਣੌਤੀ ਦਿੱਤੀ ਸੀ। ਸਿੱਧੂ ਅੱਜ ਜਲ੍ਹਿਆਂਵਾਲਾ ਬਾਗ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸੀ। ਸਿੱਧੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਪੂਰੇ ਦੇਸ਼ ਲਈ ਬੜੀ ਅਹਿਮ ਸ਼ਹੀਦੀ ਯਾਦਗਾਰ ਹੈ। ਇਸ ਸਾਕੇ ਦੇ 100 ਸਾਲ ਪੂਰੇ ਹੋਣ ਸਮੇਂ ਇੱਕ ਸੰਸਾਰ ਪੱਧਰੀ ਸਮਾਗਮ ਵੀ ਕਰਵਾਇਆ ਜਾਵੇਗਾ।

ਭਾਜਪਾ ਵੱਲੋਂ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਕੱਲ੍ਹ ਦਿੱਤੇ ਜਾਣ ਵਾਲੇ ਧਰਨਿਆਂ ਬਾਰੇ ਸਿੱਧੂ ਨੇ ਕਿਹਾ ਕਿ ਸਰਕਾਰ ਬਣੀ ਨੂੰ ਹਾਲੇ ਸਾਲ ਵੀ ਨਹੀਂ ਹੋਇਆ ਕਿ ਇਹ ਧਰਨੇ ਦੇਣ ਲੱਗੇ ਹਨ। ਪਿਛਲੇ 10 ਸਾਲ ਇਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਸੀ। ਜੇਕਰ ਪਿਛਲੇ 10 ਸਾਲਾਂ ਵਿੱਚ ਵਿਕਾਸ ਨਹੀਂ ਹੋਇਆ ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਧਰਨੇ ਸਾਡੇ ਖਿਲਾਫ ਨਹੀਂ ਬਲਕਿ ਆਪਣੇ ਹੀ ਖਿਲਾਫ ਦੇਣ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਸੀ ਤਾਂ ਭਾਜਪਾ ਵਾਲੇ ਇੱਕ ਜਥੇਦਾਰ ਦੇ ਕਹਿਣ ‘ਤੇ ਚੱਲਦੇ ਸਨ। ਇਹ ਹੀ ਕਾਰਨ ਹੈ ਕਿ ਅੱਜ ਭਾਜਪਾ ਕੋਲ ਪੰਜਾਬ ਵਿੱਚ ਸਿਰਫ ਦੋ ਹੀ ਸੀਟਾਂ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

‘ਬੀਬੀ ਅੰਮ੍ਰਿਤਸਰ ਤੋਂ ਚੋਣ ਲੜ ਕੇ ਵਿਖਾ’ : ਸਿੱਧੂ