ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਸਿਤਾਰਾ ਗੁਰਜੀਤ ਜੀਤੀ


ਸਖ਼ਤ ਮਿਹਨਤ ਲਗਨ ,ਸਾਫ਼ ਸੁਥਰੀ ਗਾਇਕੀ ਤੇ ਬੁਲੰਦ ਆਵਾਜ ਕਰਕੇ ਗਾਇਕ ਗੁਰਜੀਤ ਜੀਤੀ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ । ਇੱਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਗੁਰਜੀਤ ਜੀਤੀ ਮਿੱਠਬੋਲਡ਼ਾ ਤੇ ਸੂਝਵਾਨ ਇਨਸਾਨ ਵੀ ਹੈ । ਗੁਰਜੀਤ ਜੀਤੀ ਦੀ ਚੇਤਨਾ ਲੱਚਰਤਾ ਦੇ ਖ਼ਿਲਾਫ਼ ਹੈ।ਗੁਰਜੀਤ ਜੀਤੀ ਅਨੁਸਾਰ ਸਾਫ਼ ਸੁਥਰੀ ਗਾਇਕੀ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲਡ਼ਨ ਲਈ ਅਸਲੀ ਹਥਿਆਰ ਹੈ। ਗੁਰਜੀਤ ਜੀਤੀ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਓਣਾ ਵਿਖੇ ਸ੍ਵ ਸਰਦਾਰ ਗੁਰਜੰਟ ਸਿੰਘ ਦੇ ਘਰ ਮਾਤਾ ਜਰਨੈਲ ਕੋਰ ਜੀ ਦੀ ਕੁੱਖੋਂ ਹੋਇਆ । ਮੁਢਲੀ ਵਿੱਦਿਆ ਜੀਤੀ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਤਿਓਣਾ ਤੋਂ ਪ੍ਰਾਪਤ ਕੀਤੀ ।

ਸੰਗੀਤਕ ਸਿੱਖਿਆ ਦਾ ਸਫਰ ਜੀਤੀ ਨੇ ਅੱਠਵੀੰ ਕਲਾਸ ਚ ਹੀ ਸ਼ੁਰੂ ਕਰ ਦਿੱਤਾ ਸੀ।ਮੁੱਢਲੀ ਵਿੱਦਿਆ ਤੋਂ ਬਾਦ ਗੁਰਜੀਤ ਜੀਤੀ ਨੇ ਉਚੇਰੀ ਵਿੱਦਿਆ ਬੀ ਏ ਮਿਊਜਿਕ ਰਾਜਿੰਦਰਾ ਕਾਲਜ ਬਠਿੰਡਾ ਤੋਂ ਕਰਨ ਉਪਰੰਤ ਬੀ ਐਡ ਮਿਊਜ਼ਿਕ ਦੀ ਡਿਗਰੀ ਖਾਲਸਾ ਕਾਲਜ ਅਮ੍ਰਿਤਸਰ ਤੋਂ ਕੀਤੀ । ਸੰਗੀਤਕ ਸਫਰ ਏਥੇ ਹੀ ਨਹੀਂ ਰੁਕਿਆ ਬੀ ਐਡ ਮਿਊਜਿਕ ਤੋ ਬਾਦ ਐਮ ਏ ਮਿਊਜਿਕ ਅਤੇ ਐਮ ਫਿਲ ਮਿਊਜਿਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਕੀਤੀ ।ਸਕੂਲ ਦੀ ਸਟੇਜਾਂ ਅਤੇ ਕਾਲਜ ਦੇ ਯੂਥ ਫੈਸਟੀਵਲਾ ਵਿੱਚ ਵੀ ਜੀਤੀ ਨੇ ਆਪਣੀ ਕਲਾ ਦੇ ਜੋਹਰ ਦਿਖਾਏ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਟੈਲੀਵਿਯਨ ਤੇ ਥੀਏਟਰ ਵਿਭਾਗ ਵੱਲੋਂ ਹਰ ਸਾਲ ਪਲੇਅ ਹੋਣ ਵਾਲੇ ਨਾਟਕ 2012ਤੋਂ2017ਤੱਕ) ਤੇ ਪ੍ਰਸਿੱਧ ਨਾਟਕ ਧਰਾਬੀ 1947, ਮਿੱਟੀ ਰੁਦਨ ਕਰੇ ਨੂੰ ਵੀ ਸੰਗੀਤ ਦਿੱਤਾ ਤੇ ਹਰ ਸਾਲ ਗੋਲ਼ਡ ਮੈਡਲਿਸਟ ਵੀ ਰਿਹਾ। ਮਾਂ ਸਰਸਵਤੀ ਬਚਪਨ ਤੋਂ ਹੀ ਜੀਤੀ ਤੇ ਮਿਹਰਬਾਨ ਸੀ । ਜੀਤੀ ਦਾ ਧਿਆਨ ਬਚਪਨ ਵਿੱਚ ਪਹਿਲਾ ਖੇਡਾਂ ਵੱਲ ਸੀ ਪਰ ਖੇਡਾਂ ਦੇ ਨਾਲ ਨਾਲ ਗਾਉਣ ਦੀ ਵੀ ਸ਼ੋਕ ਸੀ ਖੇਡ ਅਧਿਆਪਕ ਰਘਬੀਰ ਚੰਦ ਦੀ ਪ੍ਰੇਰਨਾ ਸਦਕਾ ਹੀ ਜੀਤੀ ਖੇਡਾਂ ਤੋਂ ਮਿਊਜ਼ਿਕ ਵੱਲ ਹੋਇਆ। ਸਕੂਲਾ ਕਾਲਜਾਂ ਦੀ ਸਟੇਜ ਤੇ ਗਾਉਦਿਆ ਜੀਤੀ ਨੰੂ ਗਾਇਕੀ ਦੀ ਅਜਿਹੀ ਚੇਟਕ ਲੱਗੀ ਜਿਸ ਨੇ ਰੁਕਨ ਦਾ ਨਾਮ ਨਹੀਂ ਲਿਆ ।

ਮਿਊਜਿਕ ਦੀ ਤਾਲੀਮ ਲਈ ਜੀਤੀ ਨੇ ਗੁਰਦੇਵ ਸ਼ੌਂਕੀ ਜੀ (ਜੈ ਸਿੰਘ ਵਾਲਾ ਬਠਿੰਡਾ )ਨੂੰ ਆਪਣਾ ਉਸਤਾਦ ਧਾਰਿਆ ਤੇ ਉਹਨਾ ਪਾਸੋਂ ਸੰਗੀਤ ਦੀਆੰ ਬਰੀਕੀਆਂ ਬਾਰੇ ਸਿੱਖਿਆ। ਮਿਊਜ਼ਿਕ ਦੀ ਤਾਲੀਮ ਅਜੇ ਵੀ ਜਾਰੀ ਹੈ।ਗੁਰਜੀਤ ਜੀਤੀ ਪੰਜਾਬੀ ਗਾਇਕੀ ਦੇ ਰੰਗ ਪੰਜਾਬੀ ਲੋਕ ਗੀਤ ,ਕਲਾਸਿਕ ਤੇ ਸੂਫ਼ੀ ਨੰੂ ਆਪਣੇ ਰੰਗਾ ਵਿੱਚ ਮਾਣਦਾ ਹੈ ।ਗਾਇਕੀ ਦੇ ਨਾਲ ਨਾਲ ਜੀਤੀ ਨੰੂ ਪੰਜਾਬੀ ਲੋਕ ਸਾਜ ਢੱਡ ਅਲਗ਼ੋਜ਼ੇ , ਬੁਗਚੂ, ਸਰੰਗੀ, ਡਾਰੀਆੰ ਚਿਮਟੇ ਤੇ ਹੋਰ ਸਾਰੇ ਲੋਕ ਸਾਜ਼ਾਂ ਨਾਲ ਵੀ ਬਡ਼ਾ ਪਿਆਰ ਹੈ ।ਗੁਰਜੀਤ ਜੀਤ ਚੰਗੀਆੰ ਕਿਤਾਬਾਂ ਤੇ ਸਾਹਿਤ ਪਡ਼ਨ ਦਾ ਵੀ ਸੋਕੀਨ ਹੈ। ਗੁਰਜੀਤ ਜੀਤੀ ਦਾ ਪਹਿਲਾ ਗੀਤ ਸੂਰਮਾ ਪੰਜਾਬੀ ਫ਼ਿਲਮ ਪੰਜਾਬ 2016ਵਿੱਚ ਨਵੰਬਰ 2016 ਨੰੂ ਰੈੱਡ ਆਰਟ ਪੰਜਾਬ ਦੇ ਬੈਨਰ ਹੇਠ ਰਿਕਾਰਡ ਹੋਇਆ ਜੋ ਸੰਗੀਤ ਜਗਤ ਵਿੱਚ ਕਾਫ਼ੀ ਚਰਚਿਤ ਰਿਹਾ ਜਿਸ ਨੰੂ ਸ੍ਰੋਤਿਆਂ ਵੱਲੋਂ ਭਰਵਾ ਹੁੰਗਾਰਾ ਮਿਲਿਆਂ।

ਗੀਤ ਦੇ ਬੋਲ¢¢

ਇੱਕ ਵੇਲੇ ਸੀ ਮੈਦਾਨ ਫਤåਹਿ ਕਰਦਾ
ਅੱਜ ਗੱਭਰੂ ਰਿਹਾ ਨਾਂ ਕਿਸੇ ਕੰਮਦਾ
ਵੈਲੀਆਂ ਨਾਂ ਭਰਿਆ ਪੰਜਾਬ ਓਏ
ਸੂਰਮਾ ਕਿਉ ਨੀ ਜੰਮਦਾ
ਕੋਈ ਸੂਰਮਾ।

ਗੁਰਜੀਤ ਜੀਤੀ ਦਾ ਨਾਮ ਬੱਚੇ ਦੀ ਜ਼ੁਬਾਨ ਉੱਤੇ ਉਦੋਂ ਚਡ਼ਿਆ ਜਦੋ ਜੀਤੀ ਦੁਆਰਾਂ ਗਾਏ ਗਏ ਲੋਕਤੱਥ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ।

ਲੋਕ ਤੱਥ ਦੇ ਕੁਝ ਬੋਲ:-

ਕਵੀ ਤੇ ਰਸੋਈਏ ਨੂੰ ਬੁਰਾ ਨਾਂ ਬੋਲੀਏ,
ਫਡ਼ ਲਈਏ ਤੱਕਡ਼ੀ ਤੇ ਪੂਰਾ ਤੋਲੀਏ,
ਜਿੰਨਾ ਚਿਰ ਘਰ ਨਾਂ ਲਾਈਏ ਡੋਲੇ ਨੂੰ।
ਬਹਿਜਾ ਬਹਿਜਾ ਕਰ ਛੱਡੀਏ ਵਿਚੋਲੇ ਨੂੰ।।

ਉਸ ਤੋਂ ਇਲਾਵਾ ਗੁਰਜੀਤ ਜੀਤੀ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਉੱਚ ਪੱਧਰ ਦੀਆੰ ਸਟੇਜਾਂ ਤੇ ਆਪਣੀ ਗਾਇਕੀ ਦੇ ਜੋਹਰ ਦਿਖਾ ਚੁੱਕਿਆਂ ਹੈ। ਗਾਇਕ ਗੁਰਜੀਤ ਜੀਤੀ ਦੀ ਖ਼ੂਬੀ ਹੈ ਕਿ ਉਸ ਸਮੇਂ ਹਮੇਸ਼ਾ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਦਾਇਰੇ ਅੰਦਰ ਰਹਿ ਕੇ ਹੀ ਗਾਇਆ ਹੈ ਫਲਸਰੂਪ ਜੀਤੀ ਨੰੂ ਸਟੇਜਾ ਉੱਪਰ ਬਹੁਤ ਮਾਣ ਸਨਮਾਨ ਮਿਲੇ ਹਨ ।ਜੀਤੀ ਆਪਣੀ ਸੁਚੱਜੀ ਗਾਇਕੀ ਤੇ ਬੁਲੰਦ ਅਵਾਜ ਸਦਕਾ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੀ,ਆਰਟਿਸਟ ਕਲੱਬ ਪਟਿਆਲ਼ਾ ਅਤੇ ਹੋਰ ਬਹੁਤ ਸਾਰੇ ਸਾਹਿਤਕ ਤੇ ਵਿਰਾਸਤੀ ਪ੍ਰੋਗਰਾਮਾਂ ਤੇ ਸਨਮਾਨਿਤ ਹੋ ਚੁੱਕਿਆਂ ਹੈ ਤੇ ਪੰਜਾਬ ਦੇ ਸਨਮਾਨਿਤ ਸਿੰਗਰਾ ਰਣਜੀਤ ਬਾਵਾ ,ਐਮੀ ਵਿਰਕ , ਕਰਮਜੀਤ ਅਨਮੋਲ ਵਿਰਕ ,ਹਰਭਜਨ ਮਾਨ ਨਾਲ ਸਟੇਜਾਂ ਤੇ ਵੀ ਗਾ ਚੁੱਕਿਆਂ ਹੈ।ਜੀਤੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਿਆਂ ਮਿਲੇ ਮਾਨਾਂ ਸਨਮਾਨਾਂ ਨੂੰ ਹੀ ਅਸਲੀ ਕਮਾਈ ਮੰਨਦਾ ਹੈ ।ਜੀਤੀ ਸੰਗੀਤ ਨਾਲ ਰੂਹ ਤੋਂ ਜੁਡ਼ਿਆਂ ਹੋਇਆਂ ਹੈ ਜੀਤੀ ਲਈ ਗਾਇਕੀ ਹੀ ਉਸਦੀ ਇਬਾਦਤ ਹੈ । ਜਲਦ ਹੀ ਗਾਇਕ ਗੁਰਜੀਤ ਜੀਤੀ ਨਵੇਂ ਗੀਤ ਸ੍ਰੋਤਿਆ ਦੀ ਝੋਲੀ ਪਾਵੇਗਾ ਤੇ ਆਉਣ ਵਾਲੀ ਵੱਡੇ ਪਰਦੇ ਦੀ ਪੰਜਾਬੀ ਮੂਵੀ ਵਿੱਚ ਕਿਰਦਾਰ ਦੇ ਰੂਪ ਚ ਦਿਸੇਗਾ ।ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਗਾਇਕ ਗੁਰਜੀਤ ਜੀਤੀ ਕੋਲੋਂ ਚੰਗੇ ਗੀਤ ਸੁਣਨ ਨੂੰ ਮਿਲਣਗੇ ਤੇ ਪੰਜਾਬ ਦਾ ਪੁੱਤਰ ਗੁਰਜੀਤ ਜੀਤੀ ਏਸੇ ਤਰਾਂ ਹੀ ਪੰਜਾਬੀ ਮਾੰ ਬੋਲੀ ਤੇ ਸੱਭਿਆਚਾਰ ਦੀ ਸੇਵਾ ਕਰਦਾ ਰਹੇਗਾ ਤੇ ਅਪਣੀ ਮੰਜਿਲ ਦਾ ਸਫਰ ਸਰ ਕਰੇਗਾ।

ਪਰਮਾਤਮਾ ਅੱਗੇ ਅਰਦਾਸ ਹੈ ਗੁਰਜੀਤ ਜੀਤੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ।

ਲੇਖਕ : ਜਸਵੀਰ ਕੰਗ ਸਾਦਿਕ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਸਿਤਾਰਾ ਗੁਰਜੀਤ ਜੀਤੀ