ਡਾਕਟਰਾਂ ਨੇ ਟਰੰਪ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਫਿੱਟ ਦੱਸਿਆ

Donald-Trump

ਵਾਸ਼ਿੰਗਟਨ, 17 ਜਨਵਰੀ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਪਣੀ ਮਾਨਸਿਕ ਪ੍ਰੀਖਿਆ ਵਿਚ ਦਰੁਸਤ ਅਤੇ ਸਰੀਰਕ ਤੌਰ ‘ਤੇ ਵੀ ਤੰਦਰੁਸਤ ਹਨ। ਇਹ ਗੱਲ ਵਾਈਟ ਹਾਊਸ ਦੇ ਅਧਿਕਾਰਕ ਡਾਕਟਰ ਨੇ ਕਹੀ। ਮੰਗਲਵਾਰ ਨੂੰ ਵਾਈਟ ਹਾਊਸ ਦੇ ਜੈਕਸਨ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੀ ਮਾਨਸਿਕ ਸਮਰਥਾਵਾਂ ਅਤੇ ਨਿਊਰੋਜੋਲਿਕ ਫੰਕਸ਼ਨ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ। ਪਿਛਲੇ ਹਫ਼ਤੇ ਤਿੰਨ ਘੰਟੇ ਤੱਕ ਟਰੰਪ ਦਾ ਟੈਸਟ ਚਲਿਆ ਸੀ। ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਟੈਸਟ ਸੀ।

ਪਿਛਲੇ ਦਿਨੀਂ ਰਿਲੀਜ਼ ਹੋਈ Îਇੱਕ ਵਿਵਾਦਤ ਕਿਤਾਬ ਵਿਚ ਰਾਸ਼ਟਰਪਤੀ ਦੀ ਮਾਨਸਿਕ ਸਥਿਤੀ ‘ਤੇ ਸਵਾਲ ਚੁੱਕੇ ਗਏ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਗਲਵਾਰ ਨੂੰ ਵਾਈਟ ਹਾਊਸ ਦੇ ਡਾਕਟਰ ਜੈਕਸਨ ਨੇ ਕਿਹਾ ਕਿ ਰਾਸ਼ਟਰਪਤੀ ਦੀ ਸਿਹਤ ਬਿਲਕੁਲ ਠੀਕ ਠਾਕ ਹੈ। ਉਨ੍ਹਾਂ ਕਿਹਾ ਕਿ ਸਾਰੇ ਨਤੀਜੇ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਰਾਸ਼ਟਰਪਤੀ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਇਹ ਉਨ੍ਹਾਂ ਦੇ ਕਾਰਜਕਾਲ ਤੱਕ ਬਿਹਤਰ ਬਣਿਆ ਰਹੇਗਾ। ਹਾਲਾਂਕਿ ਡਾਕਟਰ ਨੇ ਰਾਸ਼ਟਰਪਤੀ ਨੂੰ ਘੱਟ ਫੈਟ ਦਾ ਭੋਜਨ ਕਰਨ ਅਤੇ ਕਸਰਤ ਦੀ ਸਲਾਹ ਦਿੱਤੀ ਹੈ।

ਸ਼ੁੱਕਰਵਾਰ ਨੂੰ ਹੋਏ ਤਿੰਨ ਘੰਟੇ ਲੰਬੇ ਟੈਸਟ ਤੋਂ ਬਾਅਦ ਰਾਸ਼ਟਰਪਤੀ ਟਰੰਪ ਉਮੀਦ ਮੁਤਾਬਕ ਸਹੀ ਪਾਏ ਗਏ। ਦੱਸ ਦੇਈਏ ਕਿ ‘ਫਾਇਰ ਐਂਡ ਫਿਊਰੀ : ਇਨਸਾਈਫ ਦ ਟਰੰਪ ਵਾਈਟ ਹਾਊਸ’ ਦੇ ਲੇਖਕ ਮਿਖਾਈਲ ਵਾਲਫ ਨੇ ਕਿਹਾ ਸੀ ਕਿ ਵਾਈਟ ਹਾਊਸ ਵਿਚ ਰਾਸ਼ਟਰਪਤੀ ਦੇ ਸਾਰੇ ਸਹਿਯੋਗੀ ਉਨ੍ਹਾਂ ‘ਬੱਚੇ’ ਦੀ ਤਰ੍ਹਾਂ ਦੇਖਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)