ਟਰੰਪ ਦਾ ਪਹਿਲਾ ਮੈਡੀਕਲ ਚੈਕਅਪ ਸ਼ੁੱਕਰਵਾਰ ਨੂੰ ਹੋਵੇਗਾ

Donald-Trump

ਵਾਸ਼ਿੰਗਟਨ, 11 ਜਨਵਰੀ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਹਿਲਾ ਮੈਡੀਕਲ ਚੈਕਅਪ ਸ਼ੁੱਕਰਵਾਰ ਨੂੰ ਹੋਵੇਗਾ। ਇਹ ਜਾਂਚ ਅਜਿਹੇ ਸਮੇਂ ‘ਤੇ ਹੋਣ ਜਾ ਰਹੀ ਹੈ ਜਦ ਉਨ੍ਹਾਂ ਦੀ ਮਾਨਸਿਕ ਦਸ਼ਾ ‘ਤੇ ਸਵਾਲ ਉਠ ਰਹੇ ਹਨ। ਯਾਦ ਰਹੇ ਕਿ ਨਵੇਂ ਸਾਲ ਦੇ ਪਹਿਲੇ ਦਿਨ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਿਹਾ ਸੀ ਕਿ ਪਰਮਾਣੂ ਹਥਿਆਰ ਦਾ ਬਟਨ ਉਨ੍ਹਾਂ ਦੀ ਟੇਬਲ ‘ਤੇ ਲੱਗਾ ਹੈ। ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੇ ਕੋਲ ਜ਼ਿਆਦਾ ਖਤਰਨਾਕ ਪਰਮਾਣੂ ਹਥਿਆਰਾਂ ਦਾ ਵੱਡਾ ਬਟਨ ਹੈ। ਉਨ੍ਹਾਂ ਦੇ ਇਸ ਟਵੀਟ ਦਾ ਅਮਰੀਕਾ ਵਿਚ ਕੜਾ ਵਿਰੋਧ ਹੋਇਆ ਸੀ। ਕਈ ਲੋਕਾਂ ਨੇ ਰਾਸ਼ਟਰਪਤੀ ਦੀ ਮਾਨਸਿਕ ਸਿਹਤ ‘ਤੇ ਸਵਾਲ ਚੁੱਕੇ ਸੀ।

ਰਾਸ਼ਟਰਪਤੀ ਬਣਨ ਦੇ ਇੱਕ ਸਾਲ ਬਾਅਦ 71 ਸਾਲਾ ਟਰੰਪ ਦੀ ਪਹਿਲੀ ਡਾਕਟਰੀ ਜਾਂਚ ਵਾਸ਼ਿੰਗਟਨ ਸਥਿਤ ਇਕ ਸੈਨਿਕ ਹਸਪਤਾਲ ਵਿਚ ਹੋਵੇਗੀ। ਹਾਲਾਂਕਿ ਰਾਸ਼ਟਰਪਤੀ ਦੇ ਲਈ ਇਹ ਜਾਂਚ ਜ਼ਰੂਰੀ ਨਹੀਂ ਹੈ। ਬਾਅਦ ਵਿਚ ਇਸ ਦੀ ਜਾਂਜ ਰਿਪੋਰਟ ਜਾਰੀ ਕੀਤੀ ਜਾਵੇਗੀ।। ਪਿਛਲੇ ਮਹੀਨੇ ਟੀਵੀ ‘ਤੇ ਬੋਲਣ ਵਿਚ ਟਰੰਪ ਨੇ ਜਿਸ ਤਰ੍ਹਾਂ ਦੀ ਲੜਖੜਾਹਟ ਦਿਖਾਈ ਸੀ ਉਸ ਕਾਰਨ ਵੀ ਉਨ੍ਹਾਂ ਦੀ ਸਿਹਤ ਨੂੰ ਲੇ ਕੇ ਚਿੰਤਾ ਜ਼ਾਹਰ ਕੀਤੀ ਗਈ ਸੀ। ਉਨ੍ਹਾਂ ਨੇ ਮਾਨਸਿਕ ਦਸ਼ਾ ਨੂੰ ਲੈ ਕੇ ਪੁੱਛੇ ਗਏ ਸਵਾਲਾਂ ‘ਤੇ ਖੁਦ ਨੂੰ ਬੇਹੱਦ ਪ੍ਰਤਿਭਾਵਾਨ ਕਰਾਰ ਦਿੱਤਾ ਸੀ।

Facebook Comments

POST A COMMENT.

Enable Google Transliteration.(To type in English, press Ctrl+g)