ਕੈਪਟਨ ਦੇ ਲਿਫਾਫੇ ‘ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ

mayor

ਚੰਡੀਗੜ੍ਹ, 23 ਜਨਵਰੀ (ਏਜੰਸੀ) : ਗੁਰੂ ਨਗਰੀ ਦੇ ਨਾਲ-ਨਾਲ ਸ਼ਾਹੀ ਸ਼ਹਿਰ ਦੇ ਨਗਰ ਨਿਗਮ ਦੇ ਮੇਅਰ ਸਮੇਤ ਮੁੱਖ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਟਿਆਲਾ ਮਿਊਂਸਪਲ ਕਾਰਪੋਰੇਸ਼ਨ ਦੀ ਕਮਾਨ ਸੰਜੀਵ ਕੁਮਾਰ ਬਿੱਟੂ ਨੂੰ ਸੌਂਪ ਦਿੱਤੀ ਗਈ ਹੈ ਜਦਕਿ ਕਰਮਜੀਤ ਰਿੰਟੂ ਅੰਮ੍ਰਿਤਸਰ ਦੇ ਮੇਅਰ ਚੁਣੇ ਗਏ ਹਨ। ਜਲੰਧਰ ਵਿੱਚ ਨਿਗਮ ਦੇ ਮੇਅਰ ਦੀ ਚੋਣ 25 ਤਾਰੀਖ ਨੂੰ ਹੋਵੇਗੀ। ਇਸ ਦੇ ਨਾਲ ਹੀ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ‘ਤੇ ਜੋਗਿੰਦਰ ਸਿੰਘ ਯੋਗੀ ਚੁਣੇ ਗਏ ਹਨ। ਵਿਨਤੀ ਸੰਗਰ ਨੂੰ ਡਿਪਟੀ ਮੇਅਰ ਐਲਾਨਿਆ ਗਿਆ ਹੈ। ਅੰਮ੍ਰਿਤਸਰ ਤੋਂ ਰਮਨ ਬਖਸ਼ੀ ਨੂੰ ਸੀਨੀਅਰ ਡਿਪਟੀ ਮੇਅਰ ਤੇ ਯੂਨਸ ਕੁਮਾਰ ਡਿਪਟੀ ਮੇਅਰ ਥਾਪਿਆ ਗਿਆ ਹੈ।

ਸੂਤਰਾਂ ਮੁਤਾਬਕ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਿਫਾਰਿਸ਼ ਭੇਜੀ ਸੀ। ਇਸ ਤੋਂ ਬਾਅਦ ਨਿਗਮ ਦੇ ਮੇਅਰ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਸੀਨੀਅਰ ਡਿਪਟੀ ਮੇਅਰ ਬਣੇ ਯੋਗੀ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਦੇ ਖਾਸ ਦੱਸੇ ਜਾਂਦੇ ਹਨ। ਉੱਧਰ ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ‘ਰੁੱਸੇ’ ਹੋਣ ਕਾਰਨ ਕਾਂਗਰਸ ਦੇ 64 ਕੌਂਸਲਰਾਂ ਵਿੱਚੋਂ 18 ਗ਼ੈਰ ਹਾਜ਼ਰ ਰਹੇ। ਸਿੱਧੂ ਧੜੇ ਨਾਲ ਸਬੰਧਤ ਇਨ੍ਹਾਂ ਕੌਂਸਲਰਾਂ ਦੇ ਨਾਲ-ਨਾਲ ਸਵਰਨ ਸਿੰਘ ਬੁਲਾਰੀਆ ਵੀ ਗ਼ੈਰ ਹਾਜ਼ਰ ਰਹੇ। ਸਿੱਧੂ ਮੁੱਖ ਮੰਤਰੀ ਨਾਲ ਮੇਅਰ ਦੀ ਚੋਣ ਵਾਲੇ ਮੁੱਦੇ ‘ਤੇ ਸਲਾਹ ਮਸ਼ਵਰਾ ਨਾ ਕਰਨ ਤੋਂ ਖਫਾ ਚੱਲਦੇ ਆ ਰਹੇ ਹਨ। ਸਿੱਧੂ ਅੱਜ ਸਵੇਰੇ ਹੀ ਆਪਣੇ ਘਰ ਤੋਂ ਚਲੇ ਗਏ, ਪੱਤਰਕਾਰਾਂ ਦੇ ਤਿੱਖੇ ਸਵਾਲਾਂ ਤੋਂ ਬਚਣ ਲਈ ਉਨ੍ਹਾਂ ਚੰਗਾ ‘ਹੱਲ’ ਲੱਭ ਲਿਆ।

Facebook Comments

POST A COMMENT.

Enable Google Transliteration.(To type in English, press Ctrl+g)