ਕਸ਼ਮੀਰ ’ਚ ਸ਼ਾਂਤੀ ਲਿਆਉਣੀ ਹੈ ਤਾਂ ਚੁੱਪ ਨਹੀਂ ਬੈਠ ਸਕਦੀ ਭਾਰਤੀ ਫੌਜ : ਜਨਰਲ ਬਿਪਿਨ ਰਾਵਤ

Bipin-Rawat

ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ ਵਿੱਚ ਸਥਾਈ ਤੌਰ ’ਤੇ ਸ਼ਾਂਤੀ ਸਥਾਪਤ ਕਰਨ ਲਈ ਨਵਾਂ ਫਾਰਮੁੱਲਾ ਸੁਝਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਸਿਰਫ਼ ਪੁਰਾਣੀਆਂ ਨੀਤੀਆਂ ’ਤੇ ਨਹੀਂ ਚੱਲ ਸਕਦੀ ਹੈ, ਕੁਝ ਨਵੇਂ ਢੰਗ ਅਪਣਾਉਣੇ ਪੈਣਗੇ। ਜਨਰਲ ਰਾਵਤ ਨੇ ਕਿਹਾ ਕਿ ਇਸ ਦੇ ਨਾਲ ਹੀ ਪਾਕਿਸਤਾਨ ’ਤੇ ਸਰਹੱਦ ਪਾਰ ਤੋਂ ਅਤਿਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਵੀ ਦਬਾਅ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਜਿਉਂ ਦੀ ਤਿਉਂ ਵਾਲੀ ਸਥਿਤੀ ਨਹੀਂ ਬਣਾ ਕੇ ਰੱਖ ਸਕਦੀ ਹੈ। ਜੰਮੂ-ਕਸ਼ਮੀਰ ਵਿੱਚ ਅਤਿਵਾਦ ਨਾਲ ਨਜਿੱਠਣ ਲਈ ਨਵੇਂ ਤੌਰ-ਤਰੀਕੇ ਲੱਭਣੇ ਹੋਣਗੇ। ਭਾਰਤੀ ਫੌਜ ਮੁਖੀ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਅਤਿਵਾਦੀਆਂ ਅਤੇ ਕਸ਼ਮੀਰ ਵਿੱਚ ਪ੍ਰੇਸ਼ਾਨੀਆਂ ਪੈਦਾ ਕਰਨ ਵਾਲਿਆਂ ’ਤੇ ਦਬਾਅ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਉਨ੍ਹਾਂ ਦੇ ਅਹੁਦਾ ਸੰਭਾਲਣ ਬਾਅਦ ਹਾਲਾਤ ਬੇਹਤਰ ਹੋਏ ਹਨ।

ਕੇਂਦਰ ਸਰਕਾਰ ਨੇ ਸਾਬਕਾ ਆਈਬੀ ਮੁਖੀ ਰਹਿ ਚੁੱਕੇ ਦਿਨੇਸ਼ਵਰ ਸ਼ਰਮਾ ਨੂੰ ਜੰਮੂ-ਕਸ਼ਮੀਰ ਲਈ ਵਾਰਤਾਕਾਰ ਨਿਯੁਕਤ ਕੀਤਾ ਹੈ। ਇਸ ’ਤੇ ਰਾਵਤ ਨੇ ਕਿਹਾ ਕਿ ਸਰਕਾਰ ਦਾ ਵਰਤਾਕਾਰ ਨਿਯੁਕਤ ਕਰਨ ਦਾ ਇੱਕ ਮਕਸਦ ਸੀ। ਉਹ ਸਰਕਾਰ ਦੇ ਨੁਮਾਇੰਦੇ ਦੇ ਤੌਰ ’ਤੇ ਕਸ਼ਮੀਰ ਦੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣਗੇ ਅਤੇ ਦੇਖਣਗੇ ਕਿ ਕਿਨ੍ਹਾਂ ਸ਼ਿਕਾਇਤਾਂ ਨੂੰ ਸਿਆਸੀ ਤੌਰ ’ਤੇ ਸੁਲਝਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫੌਜ ਮੁਖੀ ਨੇ ਪਾਕਿਸਤਾਨ ਦੀ ਘੁਸਪੈਠ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ ਅਤੇ ਕਿਹਾ ਸੀ ਕਿ ਪਾਕਿਸਤਾਨ ਸਿਰਫ਼ਡ ਗਿੱਦੜ ਭਭਕੀ ਦਿੰਦਾ ਹੈ। ਇਸ ਤੋਂ ਬਿਨਾ ਉਨ੍ਹਾਂ ਨੇ ਚੀਨ ਦੇ ਸਬੰਧ ਵਿੱਚ ਕਿਹਾ ਸੀ ਕਿ ਚੀਨ ਇੱਕ ਤਾਕਤਵਰ ਦੇਸ਼ ਹੈ, ਪਰ ਭਾਰਤ ਵੀ ਕਮਜੋਰ ਨਹੀਂ ਹੈ।

ਪਾਕਿ ਦੇ ਵਿਦੇਸ਼ ਮੰਤਰੀ ਨੇ ਭਾਰਤ ਨੂੰ ਦਿੱਤੀ ਪ੍ਰਮਾਣੂ ਹਮਲੇ ਦੀ ਧਮਕੀ : ਬੀਤੇ ਦਿਨੀਂ ਭਾਰਤੀ ਫੌਜ ਮੁਖੀ ਨੇ ਬਿਆਨ ਦਿੱਤਾ ਸੀ ਕਿ ਭਾਰਤੀ ਫੌਜ ਪਾਕਿ ਦੇ ਪ੍ਰਮਾਣੂ ਬੰਬ ਦੇ ਦਿਖਾਵੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ’ਤੇ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਪ੍ਰਮਾਣੂ ਹਮਲੇ ਦੀ ਧਮਕੀ ਦਿੰਦਿਆਂ ਕਿਹਾ ਹੈ ਕਿ ਭਾਰਤੀ ਫੌਜ ਮੁਖੀ ਨੇ ਬੇਹੱਦ ਗੈਰ-ਜਿੰਮੇਦਾਰਾਨਾ ਬਿਆਨ ਦਿੱਤਾ ਹੈ। ਇਹ ਪ੍ਰਮਾਣੂ ਜੰਗ ਲਈ ਸੱਦਾ ਦੇਣ ਜਿਹਾ ਹੈ। ਆਸਿਫ਼ ਨੇ ਕਿਹਾ ਕਿ ਜੇਕਰ ਭਾਰਤ ਅਜਿਹੀ ਇੱਛਾ ਰੱਖਦਾ ਹੈ ਤਾਂ ਉਹ ਸਾਡੀ ਪ੍ਰਤੀਬੱਧਤਾ ਦੀ ਪ੍ਰੀਖਿਆ ਲੈ ਸਕਦਾ ਹੈ। ਇਸ ਨਾਲ ਉਸ ਦਾ ਸ਼ੱਕ ਬਹੁਤ ਦੂਰ ਹੋ ਜਾਵੇਗਾ।

Facebook Comments

POST A COMMENT.

Enable Google Transliteration.(To type in English, press Ctrl+g)