ਕਸ਼ਮੀਰ ‘ਚ ਵਿਚੋਲਗੀ ਦਾ ਕੋਈ ਸਵਾਲ ਹੀ ਨਹੀਂ : ਸੰਯੁਕਤ ਰਾਸ਼ਟਰ

United-Nations-UNO

ਸੰਯੁਕਤ ਰਾਸ਼ਟਰ, 24 ਜਨਵਰੀ (ਏਜੰਸੀ) : ਸੰਯੁਕਤ ਰਾਸ਼ਟਰ ਮੁਖੀ ਐਂਟੋਨਿਓ ਗੁਟਰਸ ਨੇ ਕਿਹਾ ਹੈ ਕਿ ਜਦ ਤੱਕ ਭਾਰਤ-ਪਾਕਿ ਨਹੀਂ ਚਾਹੁਣਗੇ ਕਿ ਉਹ ਦੋਵਾਂ ਦੇ ਵਿਚ ਕਸ਼ਮੀਰ ‘ਤੇ ਕੋਈ ਵਿਚੋਲਗੀ ਨਹੀਂ ਕਰਨਗੇ। ਸਰਹੱਦ ‘ਤੇ ਭਾਰੀ ਤਣਾਅ ਦੇ ਵਿਚ ਗੁਟਰਸ ਨੇ ਦੋਵਾਂ ਦੇਸ਼ਾਂ ਨੂੰ ਵਾਰਤਾ ਦੇ ਜ਼ਰੀਏ ਮੁੱਦੇ ਹਲ ਕਰਨ ਲਈ ਕਿਹਾ। ਗੁਟਰਸ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਕਿਹਾ ਕਿ ਸਿਧਾਂਤਕ ਤੌਰ ‘ਤੇ ਸੰਯੁਕਤ ਰਾਸ਼ਟਰ ਮੁਖੀ ਵਿਚੋਲਗੀ ਦੇ ਲਈ ਤਿਆਰ ਹੈ ਲੇਕਿਨ ਉਸ ਦੇ ਦਖ਼ਲ ਤੋਂ ਪਹਿਲਾਂ ਕਸ਼ਮੀਰ ਨਾਲ ਜੁੜੀ ਸਾਰੀ ਧਿਰਾਂ ਨੂੰ ਇਸ ‘ਤੇ ਸਹਿਮਤ ਹੋਣਾ ਪਵੇਗਾ।

ਭਾਰਤ-ਪਾਕਿਸਤਾਨ ਦੇ ਵਿਚ ਸਰਹੱਦ ‘ਤੇ ਜਾਰੀ ਤਣਾਅ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਉਹ ਬੋਲੇ, ਸੰਯੁਕਤ ਰਾਸ਼ਟਰ ਇਸ ਤੋਂ ਵਾਕਫ਼ ਹੈ ਅਤੇ ਪਿਛਲੇ ਦਸ ਦਿਨਾਂ ਤੋਂ ਜੋ ਹੋ ਰਿਹਾ ਹੈ ਉਸ ‘ਤੇ ਉਸ ਦੀ ਨਜ਼ਰ ਹੈ। ਅਸੀਂ ਚਾਹਾਂਗੇ ਕਿ ਦੋਵੇਂ ਦੇਸ਼ ਗੱਲਬਾਤ ਦਾ ਰਸਤਾ ਅਖਤਿਆਰ ਕਰਨ। ਯਾਦ ਰਹੇ ਕਿ ਭਾਰਤ ਹਮੇਸ਼ਾ ਤੋਂ ਹੀ ਕਸ਼ਮੀਰ ਮਾਮਲੇ ਵਿਚ ਤੀਜੀ ਧਿਰ ਦੇ ਦਖ਼ਲ ਦਾ ਵਿਰੋਧ ਕਰਦਾ ਰਿਹਾ ਹੈ। ਜਦ ਕਿ ਪਾਕਿਸਤਾਨ ਇਸ ਨੂੰ ਹੱਲ ਕਰਨ ਦੇ ਲਈ ਵਿਚੋਲਗੀ ਦੀ ਵਕਾਲਤ ਕਰਦਾ ਰਿਹਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)