ਐਨਆਰਆਈਜ਼ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਤੀਰਾ : ਰਾਹੁਲ


ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਹੈ ਕਿ ਉਹ ਪਰਵਾਸੀ ਕਾਮਿਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਤੀਰਾ ਅਪਣਾ ਰਹੀ ਹੈ। ਕੇਂਦਰ ਵੱਲੋਂ ਪਾਸਪੋਰਟ ਨੂੰ ਰਿਹਾਇਸ਼ੀ ਸਬੂਤ ਵਜੋਂ ਹਟਾਉਣ ਦੇ ਫ਼ੈਸਲੇ ਮਗਰੋਂ ਉਨ੍ਹਾਂ ਕਿਹਾ ਕਿ ਇਸ ਨਾਲ ਹਾਕਮ ਪਾਰਟੀ ਦਾ ‘ਪੱਖਪਾਤੀ ਰਵੱਈਆ’ ਨਜ਼ਰ ਆਉਂਦਾ ਹੈ। ਕਾਂਗਰਸ ਪ੍ਰਧਾਨ ਨੇ ਟਵੀਟ ਕਰਕੇ ਕਿਹਾ ਕਿ ਅਜਿਹਾ ਵਤੀਰਾ ਸਵੀਕਾਰਨਯੋਗ ਨਹੀਂ ਹੈ। ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਦੇ ਆਖਰੀ ਪੰਨੇ ’ਤੇ ਰਿਹਾਇਸ਼ੀ ਪਤਾ ਨਾ ਛਾਪਣ ਦਾ ਫ਼ੈਸਲਾ ਲਿਆ ਹੈ। ਪਾਸਪੋਰਟ ਦੇ ਆਖਰੀ ਪੰਨੇ ’ਤੇ ਵਿਅਕਤੀ ਦੇ ਪਿਤਾ, ਉਸ ਦੀ ਮਾਤਾ, ਪਤਨੀ ਅਤੇ ਉਨ੍ਹਾਂ ਦਾ ਰਿਹਾਇਸ਼ੀ ਪਤਾ ਲਿਖਿਆ ਜਾਂਦਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਨਆਰਆਈਜ਼ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਤੀਰਾ : ਰਾਹੁਲ