ਅਮਰੀਕਾ ਧੋਖਾ ਦੇਣ ਵਾਲਾ ਦੋਸਤ : ਪਾਕਿਸਤਾਨ


ਇਸਲਾਮਾਬਾਦ, 6 ਜਨਵਰੀ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਫਟਕਾਰ ਮਿਲਣ ਅਤੇ ਸÎੈਨਿਕ ਮਦਦ ਰੋਕੇ ਜਾਣ ਕਾਰਨ ਬੌਖਲਾਏ ਪਾਕਿਸਤਾਨ ਨੇ ਹੁਣ ਅਮਰੀਕਾ ‘ਤੇ ਨਿਸ਼ਾਨਾ ਸਾਧਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਪਾਕਿਸਤਾਨ ਦਾ ‘ਧੋਖਾਧੜੀ ਕਰਨ ਵਾਲਾ ਦੋਸਤ’ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਇਮਰਾਨ ਖ਼ਾਨ ਨੇ ਕਿਹਾ ਕਿ ਇਹ ਅਜਿਹਾ ਸਮਾਂ ਹੈ, ਜਦ ਪਾਕਿਸਤਾਨ ਨੂੰ ਅਮਰੀਕਾ ਨਾਲ ਅਪਣੇ ਸਬੰਧਾਂ ਨੂੰ ਖਤਮ ਕਰਨ ਲੈਣਾ ਚਾਹੀਦਾ। ਇਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਸੰਵੇਦਨਸ਼ੀਲ ਇਲਾਕਿਆਂ ਤੋਂ ਅਮਰੀਕਾ ਦੀ ਕੂਟਨੀਤਕ ਅਤੇ ਖੁਫ਼ੀਆ ਮੌਜੂਦਗੀ ਨੂੰ ਖਤਮ ਕਰਨਾ ਚਾਹੀਦਾ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਇਸਲਾਮਾਬਾਦ ਵਿਚ ਛੋਟੇ ਛੋਟੇ ਸਮੂਹਾਂ ਵਿਚ ਵਿਦਿਆਰਥੀ ਅਮਰੀਕੀ ਝੰਡੇ ਸਾੜਦੇ ਦੇਖੇ ਗਏ।

ਨਵੇਂ ਸਾਲ ਦੇ ਮੌਕੇ ‘ਤੇ ਡੋਨਾਲਡ ਟਰੰਪ ਨੇ ਪਾਕਿਸਤਾਨ ਫਟਕਾਰ ਲਾਉਂਦੇ ਹੋਏ ਕਿਹਾ ਸੀ ਕਿ ਉਸ ਨੇ ਬੀਤੇ 15 ਸਾਲ ਵਿਚ ਅਮਰੀਕਾ ਦੇ ਨਾਲ ਝੂਠ ਅਤੇ ਧੋਖਾ ਕੀਤਾ ਹੈ। ਟਰੰਪ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਅਮਰੀਕਾ ਦੇ ਸ਼ਾਸਕਾਂ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ ਹੈ, ਲੇਕਿਨ ਹੁਦ ਇਹ ਜਾਰੀ ਨਹੀਂ ਰਹੇਗਾ। ਇਸ ਬਿਆਨ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੈÎਨਿਕ ਮਦਦ ‘ਤੇ ਰੋਕ ਲਗਾ ਦਿੱਤੀ ਹੈ। ਵਾਸ਼ਿੰਗਟਨ ਵਲੋਂ ਪਾਕਿਸਤਾਨ ‘ਤੇ ਅਫ਼ਗਾਨ ਤਾਲਿਬਾਨ ਅਤੇ ਹਕਾਨੀ ਨੈਟਵਰਕ ਦੇ ਅੱਤਵਾਦੀਆਂ ਨੂੰ ਮਦਦ ਕਰਨ ਦਾ ਦੋਸ਼ ਲਗਾਇਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕਾ ਧੋਖਾ ਦੇਣ ਵਾਲਾ ਦੋਸਤ : ਪਾਕਿਸਤਾਨ