ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਵਿਜੇ ਰੁਪਾਨੀ

Vijay-Rupani-sworn-in-as-Chief-Minister-of-Gujarat

ਗਾਂਧੀਨਗਰ, 26 ਦਸੰਬਰ (ਏਜੰਸੀ) : ਵਿਜੇ ਰੁਪਾਨੀ ਇੱਕ ਵਾਰ ਫਿਰ ਗੁਜਰਾਤ ਦੇ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰੁਪਾਨੀ ਨੂੰ ਰਾਜਪਾਲ ਓਪੀ ਕੋਹਲੀ ਨੇ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਬਿਨਾ ਕਈ ਕੇਂਦਰੀ ਮੰਤਰੀ ਅਤੇ ਐਨਡੀਏ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਸਿਆਸੀ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਰੋਧੀ ਮੰਨੇ ਜਾਣ ਵਾਲੇ ਕੇਸ਼ੂਭਾਈ ਪਟੇਲ ਅਤੇ ਸ਼ੰਕਰ ਸਿੰਘ ਵਾਘੇਲ ਵੀ ਸਮਾਗਮ ’ਚ ਨਜ਼ਰ ਆਏ। ਵਿਜੇ ਰੁਪਾਨੀ ਤੋਂ ਬਾਅਦ ਨਿਤਿਨ ਪਟੇਲ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।

ਰੁਪਾਨੀ ਸਮੇਤ 20 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ, ਜਿਨ੍ਹਾਂ ਵਿੱਚ ਕੈਬਨਿਟ ਅਤੇ ਰਾਜ ਮੰਤਰੀ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 6 ਮੰਤਰੀ ਪਾਟੀਦਾਰ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਰੁਪਾਨੀ ਨੇ ਗੁਜਰਾਤੀ ਭਾਸ਼ਾ ਵਿੱਚ ਸਹੁੰ ਚੁੱਕੀ। ਇਸ ਦੌਰਾਨ ਨਿਤਿਨ ਪਟੇਲ, ਆਰ ਸੀ ਫਾਲਦੂ, ਸੌਰਭ ਪਟੇਲ, ਗਣਪਤ ਵਸਾਵਾ, ਦਿਲੀਪ ਠਾਕੋਰ, ਕੌਸ਼ਿਕ ਪਟੇਲ, ਇਸ਼ਵਰ ਪਰਮਾਰ, ਭੁਪਿੰਦਰ ਚੂਡਾਸਮਾ, ਜੈਏਸ਼ ਰਾਦੜੀਆ ਨੇ ਕੈਬਨਿਟ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਕੈਬਨਿਟ ਮੰਤਰੀਆਂ ਤੋਂ ਬਿਨਾ ਰਾਜ ਮੰਤਰੀ ਦੇ ਰੂਪ ਵਿੱਚ ਪ੍ਰਦੀਪ ਸਿੰਘ ਜਡੇਜਾ, ਪਰਬਤ ਪਟੇਲ, ਬੱਚੂ ਭਾਈ ਖਾਬੜ, ਪੁਰਸ਼ੋਤਮ ਸੋਲੰਕੀ ਜੈਦਰਥ ਪਰਮਾਰ, ਇਸ਼ਵਰ ਸੰਘ ਪਟੇਲ, ਵਾਸਨ ਅਹੀਰ, ਵੈਭਵਰੀ ਦਵੇ, ਰਮਨਲਾਲ ਪਾਟਕਰ, ਕੁਮਾਰ ਕਨਾਨੀ ਨੇ ਅਹੁਦੇ ਦੀ ਸਹੁੰ ਚੁੱਕੀ। ਦੱਸ ਦੇਈਏ ਕਿ 22 ਸਾਲ ਤੋਂ ਸੂਬੇ ਦੀ ਸੱਤਾ ’ਤੇ ਕਾਬਜ ਭਾਜਪਾ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 182 ਵਿੱਚੋਂ 99 ਸੀਟਾਂ ਜਿੱਤੀਆਂ ਸਨ।

Facebook Comments

POST A COMMENT.

Enable Google Transliteration.(To type in English, press Ctrl+g)