ਵੈਨੇਜੁਏਲਾ ਨੇ ਕੱਢੇ ਕੈਨੇਡਾ ਤੇ ਬ੍ਰਾਜੀਲ ਦੇ ਸਫੀਰ

Venezuela-Ejects-Top-Canadian-and-Brazilian-Diplomats

ਕਾਰਾਕਸ, 24 ਦਸੰਬਰ (ਏਜੰਸੀ) : ਵੈਨੇਜੁਏਲਾ ਨੇ ਆਪਣੇ ਇੱਥੇ ਤਾਇਨਾਤ ਕੈਨੇਡਾ ਦੇ ਸਫੀਰ ਕਰੇਬ ਕੋਵਾਲਿਕ ਅਤੇ ਬ੍ਰਾਜੀਲ ਦੇ ਸਫੀਰ ਰੂਈ ਪਰੇਰਾ ਨੂੰ ਦੇਸ਼ ’ਚੋਂ ਕੱਢਣ ਦੇ ਹੁਕਮ ਦੇ ਦਿੱਤੇ ਹਨ। ਇਸ ਸਬੰਧੀ ਐਲਾਨ ਕਰਦਿਆਂ ਵੈਨੇਜੁਏਲਾ ਦੀ ਸ਼ਕਤੀਸ਼ਾਲੀ ਸੰਵਿਧਾਨ ਸਭਾ ਦੀ ਮੁੱਖੀ ਡੈਲਕੀ ਰੋਡਰਿਗਜ਼ ਨੇ ਦੋਸ਼ ਲਾਇਆ ਕਿ ਕੈਨੇਡਾ ਵੈਨੇਜੁਏਲਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜੀ ਕਰ ਰਿਹਾ ਹੈ, ਜਦਕਿ ਬ੍ਰਾਜੀਲ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕੈਨੇਡਾ ਤੇ ਬ੍ਰਾਜੀਲ ਨੇ ਵੈਨੇਜੁਏਲਾ ਦੇ ਇਨ੍ਹਾਂ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ।

ਵੈਨੇਜੁਏਲਾ ਨੇ ਸਫੀਰ ਰੂਈ ਪਰੇਰਾ ਨੂੰ ਕੱਢਣ ਦਾ ਫੈਸਲਾ ਸ਼ਾਇਦ ਬ੍ਰਾਜੀਲ ਦੀ ਉਸ ਸ਼ਿਕਾਇਤ ਮਗਰੋਂ ਲਿਆ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਵੈਨੇਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੋਧੀ ਧਿਰ ਨੂੰ ਲਗਾਤਾਰ ਪ੍ਰੇਸ਼ਾਨ ਕਰਦੇ ਆ ਰਹੇ ਹਨ। ਜਦਕਿ ਕੈਨੇਡਾ ਵਿਰੁੱਧ ਇਹ ਕਦਮ ਸ਼ਾਇਦ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕੈਨੇਡਾ ਨੇ ਕੁਝ ਮਹੀਨੇ ਪਹਿਲਾਂ ਵੈਨੇਜੁਏਲਾ ਦੇ ਸੀਨੀਅਰ ਅਧਿਕਾਰੀਆਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਵੈਨੇਜੁਏਲਾ ਦੇ ਬ੍ਰਾਜੀਲ ਨਾਲ ਡਿਪੋਲਮੈਟਿਕ ਰਿਸ਼ਤੇ ਉਦੋਂ ਤੋਂ ਖਰਾਬ ਹੋਏ ਹਨ, ਜਦੋਂ ਤੋਂ ਬ੍ਰਾਜੀਲ ਦਾ ਸੱਜੇ-ਪੱਖੀ ਨੇਤਾ ਮਾਈਕਲ ਟੈਮਰ, ਖੱਬੇ-ਪੱਖੀ ਨੇਤਾ ਡਿਲਮਾ ਰਾਉਸੈਫ਼ ਨੂੰ ਗੱਦੀ ਤੋਂ ਲਾਹ ਕੇ ਆਪ ਰਾਸ਼ਟਰਪਤੀ ਬਣਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)