ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਪੰਜਾਬੀ ਭਾਸ਼ਾ ‘ਚ ਸਹੁੰ ਚੁੱਕੀ


ਨਵੀਂ ਦਿੱਲੀ/ਚੰਡੀਗੜ੍ਹ, 15 ਦਸੰਬਰ (ਏਜੰਸੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਲੋਕ ਸਭਾ ਮੈਂਬਰ ਵਜੋਂ ਅਪਣੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਹਲਫ਼ ਲਈ। ਉਨ੍ਹਾਂ ਨੇ ਅਪਣੇ ਸੂਬੇ ਪੰਜਾਬ ਦੀ ਭਾਸ਼ਾ ਦੇ ਸਤਿਕਾਰ ਵਜੋਂ ਪੰਜਾਬੀ ਵਿਚ ਸਹੁੰ ਚੁੱਕੀ।

ਇਸ ਤੋਂ ਬਾਅਦ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਦੀ ਮਰਿਆਦਾ ਨੂੰ ਕਾਇਮ ਰਖਦਿਆਂ ਲੋਕਤੰਤਰ ਦੇ ਇਸ ਮੰਦਰ ਵਿਚ ਨਾ ਕੇਵਲ ਪੰਜਾਬ ਸਗੋਂ ਕੌਮੀ ਪੱਧਰ ਦੇ ਵੀ ਮਹੱਤਵਪੂਰਨ ਮੁੱਦੇ ਉਠਾਉਣਗੇ ਤਾਂ ਜੋ ਉਹ ਉਨ੍ਹਾਂ ਲੋਕਾਂ ਦੀ ਆਵਾਜ਼ ਬਣ ਸਕਣ ਜਿਨ੍ਹਾਂ ਨੇ ਚੁਣ ਕੇ ਉਨ੍ਹਾਂ ਨੂੰ ਇਸ ਮੁਕਾਮ ਤਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਵਿਚ ਹਾਂ ਪੱਖੀ ਪਹੁੰਚ ਲੈ ਕੇ ਚੱਲਣਗੇ ਤਾਂ ਜੋ ਇੱਥੇ ਵਿਚਾਰ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਰਾਹ ਤਲਾਸ਼ੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਵਲ ਰਾਜਨੀਤੀ ਕਰਨਾ ਨਹੀਂ ਬਲਕਿ ਦੇਸ਼ ਦੇ ਅਵਾਮ ਦੀ ਬਿਹਤਰੀ ਲਈ ਕੁੱਝ ਕਰਨਾ ਉਨ੍ਹਾਂ ਦਾ ਉਦੇਸ਼ ਹੈ।

ਕਿਸਾਨ ਦੇ ਟਰੈਕਟਰ ਨੂੰ ਵਪਾਰਕ ਵਹੀਕਲ ਘੋਸ਼ਿਤ ਕਰਨ ਸਬੰਧੀ ਕੇਂਦਰ ਸਰਕਾਰ ਦੇ ਫ਼ੈਸਲੇ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਤੇ ਕਿਸੇ ਵੀ ਕਿਸਮ ਦਾ ਹੋਰ ਬੋਝ ਪਾਉਣ ਦਾ ਡੱਟ ਕੇ ਵਿਰੋਧ ਕਰੇਗੀ। ਦੇਸ਼ ਦਾ ਕਿਸਾਨ ਹੋਰ ਵਿੱਤੀ ਬੋਝਸਹਿਨਕਰਨਦੀਸਥਿਤੀਵਿਚਨਹੀਂ ਹੈ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਦੇ ਟਰੈਕਟਰ ਨੂੰ ਐਫ.ਸੀ.ਆਈ. ਤੇ ਸਰਕਾਰ ਦੇ ਹੋਰ ਅਦਾਰਿਆਂ ਦੇ ਅਨਾਜ ਦੀ ਢੋਆ-ਢੁਆਈ ਦੀ ਛੋਟ ਦੇਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਕਿਸਾਨ ਨੂੰ ਕੁੱਝ ਆਮਦਨ ਹੋ ਸਕੇ।

ਪੰਜਾਬ ਦੀਆਂ ਸਥਾਨਕ ਸਰਕਾਰਾਂ ਚੋਣਾਂ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ 10 ਸਾਲ ਤੋਂ ਪੰਜਾਬ ਵਿਚ ਜਬਰ ਦਾ ਦੂਜਾ ਨਾਂਅ ਬਣਿਆ ਹੋਇਆ ਸੀ। ਇਸੇ ਲਈ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਕਰਾਰੀ ਹਾਰ ਦਿਤੀ ਸੀ ਅਤੇ ਹੁਣ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਵੀ ਅਕਾਲੀ-ਭਾਜਪਾ ਗਠਜੋੜ ਨੂੰ ਵੋਟਰ ਕਰਾਰੀ ਹਾਰ ਦੇਣਗੇ ਉਨ੍ਹਾਂ ਕਿਹਾ ਕਿ ਅਪਣੀ ਪ੍ਰਤੱਖ ਦਿਸਦੀ ਹਾਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਹੁਣ ਹਰਿਆਣਾ ਵਿਚ ਚੋਣ ਲੜਨ ਦੀਆਂ ਗੱਲਾਂ ਕਰ ਰਿਹਾ ਹੈ।

ਏਮਜ਼ ਬਠਿੰਡਾ ਸਬੰਧੀ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਇਤਰਾਜਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਏਮਜ਼ ਸਥਾਪਨਾ ਵਿਚ ਕੋਈ ਰੁਕਾਵਟ ਪਾਉਣ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਨ.ਓ.ਸੀ. ਜਾਰੀ ਕਰਨ ਵਿਚ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਪਿਛਲੀ ਸਰਕਾਰ ਇਸ ਪ੍ਰਾਜੈਕਟ ਸਬੰਧੀ ਕਈ ਮਸਲੇ ਇਸ ਤਰ੍ਹਾਂ ਉਲਝਾ ਕੇ ਗਈ ਹੈ ਕਿ ਉਨ੍ਹਾਂ ਨੂੰ ਸੁਲਝਾਉਣ ਵਿਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਵਿਕਾਸ ਮੁਖੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਪੰਜਾਬੀ ਭਾਸ਼ਾ ‘ਚ ਸਹੁੰ ਚੁੱਕੀ