‘ਹਿੰਦੁਸਤਾਨ ਜ਼ਿੰਦਾਬਾਦ’ ਲਿਖਣ ’ਤੇ ਪਾਕਿ ਨੌਜਵਾਨ ਖ਼ਿਲਾਫ਼ ਕੇਸ

India-Flag

ਪਿਸ਼ਾਵਰ, 4 ਦਸੰਬਰ (ਏਜੰਸੀ) : ਖ਼ੈਬਰ ਪਖਤੂਨਖਵਾ ਸੂਬੇ ਦੇ ਨਾਰਾ ਅਮਾਜ਼ੀ ਇਲਾਕੇ ’ਚ ਨੌਜਵਾਨ ਸਾਜਿਦ ਸ਼ਾਹ ਵੱਲੋਂ ਆਪਣੇ ਘਰ ਦੀ ਦੀਵਾਰ ’ਤੇ ‘ਹਿੰਦੂਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਿਖਣ ’ਤੇ ਉਸ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ‘ਡੇਲੀ ਐਕਸਪ੍ਰੈੱਸ’ ਅਖ਼ਬਾਰ ਨੇ ਪੁਲੀਸ ਦੇ ਹਵਾਲੇ ਨਾਲ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਉਸ ਨੂੰ ਘਰ ਦੀ ਦੀਵਾਰ ਤੋਂ ਇਹ ਨਾਅਰਾ ਮਿਟਾਉਣ ਲਈ ਕਿਹਾ ਸੀ ਕਿਉਂਕਿ ਇਸ ਨਾਲ ਉਨ੍ਹਾਂ ਦੇ ਕੌਮੀ ਮਾਣ ਨੂੰ ਠੇਸ ਪਹੁੰਚੀ ਹੈ। ਕੁਝ ਵਿਅਕਤੀਆਂ ਨੇ ਦੀਵਾਰ ਦੀਆਂ ਤਸਵੀਰਾਂ ਆਪਣੇ ਫੋਨ ’ਤੇ ਖਿੱਚ ਕੇ ਇਹ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਈ-ਮੇਲ ਕਰ ਦਿੱਤੀਆਂ। ਸੀਨੀਅਰਾਂ ਦੇ ਹੁਕਮਾਂ ’ਤੇ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)