ਮਾਲਿਆ ਖ਼ਿਲਾਫ਼ ਕੋਈ ਸਬੂਤ ਨਾ ਹੋਣ ਦਾ ਦਾਅਵਾ

Vijay-Mallya

ਲੰਡਨ, 5 ਦਸੰਬਰ (ਏਜੰਸੀ) : ਵਿਜੈ ਮਾਲਿਆ ਦੀ ਬਚਾਅ ਟੀਮ ਨੇ ਤਰਕ ਦਿੱਤਾ ਹੈ ਕਿ ਭਾਰਤ ਸਰਕਾਰ ਵੱਲੋਂ ਉਸ ਖ਼ਿਲਾਫ਼ ਪਾਏ ਧੋਖਾਧੜੀ ਕੇਸ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਹੈ। ਵਿਜੈ ਮਾਲਿਆ ਅੱਜ ਹਵਾਲਗੀ ਮਾਮਲੇ ਦੀ ਸੁਣਵਾਈ ਦੇ ਦੂਜੇ ਦਿਨ ਅਦਾਲਤ ’ਚ ਹਾਜ਼ਰ ਸਨ। ਭਾਰਤ ਵਿੱਚ ਧੋਖਾਧੜੀ ਅਤੇ ਲਗਪਗ 9000 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਲੋੜੀਂਦੇ ਵਿਜੈ ਮਾਲਿਆ ਆਪਣੇ ਬਚਾਅ ਵਜੋਂ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਹੋਏ। ਇਸ ਮੌਕੇ ਬੈਰਿਸਟਰ ਕਲੇਅਰ ਮੋਂਟਗੋਮੇਰੀ ਨੇ ਕਿਹਾ ਕਿ ਧੋਖਾਧੜੀ ਕੇਸ ਦੇ ਪੱਖ ’ਚ ਕੋਈ ਸਬੂਤ ਨਹੀਂ ਹੈ। ਮੁਕੱਦਮੇ ਦੇ ਪਹਿਲੇ ਦਿਨ ਭਾਰਤ ਸਰਕਾਰ ਦੇ ਪੱਖ ਤੋਂ ‘ਕਰਾਊਨ ਪ੍ਰੋਸੀਕਿਊਸ਼ਨ ਸਰਵਿਸ’ ਨੇ ਆਖਿਆ ਸੀ ਕਿ ਮਾਲਿਆ ਖ਼ਿਲਾਫ਼ ਧੋਖਾਧੜੀ ਕੇਸ ’ਚ ਕਾਰਵਾਈ ਲੋੜੀਂਦੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)