ਸਵਿਟਜ਼ਰਲੈਂਡ ’ਚ ਹੋਣ ਵਾਲੇ ਵਿਸ਼ਵ ਆਰਥਿਕ ਮੰਚ ’ਚ ਪੀਐਮ ਨਰਿੰਦਰ ਮੋਦੀ ਹੋਣਗੇ ਮੁੱਖ ਮਹਿਮਾਨ

Narendra-Modi

ਦਾਵੋਸ (ਸਵਿਟਜ਼ਰਲੈਂਡ), 25 ਦਸੰਬਰ (ਏਜੰਸੀ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਹੋਣ ਵਾਲੇ ਵਿਸ਼ਵ ਆਰਥਿਕ ਮੰਚ ਦੇ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ, ਜੋ ਲਗਭਗ 20 ਸਾਲਾਂ ਵਿੱਚ ਵਿਸ਼ਵ ਆਰਥਿਕ ਮੰਚ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਸਾਲ 1997 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

ਸਵਿਟਜ਼ਰਲੈਂਡ ਦੀਆਂ ਆਲਪਸ ਪਹਾੜੀਆਂ ਦੇ ਵਿਚਕਾਰ ਵਸਿਆ ਛੋਟਾ ਜਿਹਾ ਖੂਬਸੂਰਤ ਸ਼ਹਿਰ ‘ਦਾਵੋਸ’ ਇਸ ਪ੍ਰੋਗਰਾਮ ਦੀ ਮੇਜਬਾਨੀ ਕਰੇਗਾ। ਦਾਵੋਸ ਵਿੱਚ ਹੋਣ ਵਾਲੇ ਵਿਸ਼ਵ ਆਰਥਿਕ ਮੰਚ ਵਿੱਚ ਲਗਭਗ 100 ਤੋਂ ਵੱਧ ਭਾਰਤੀ ਕਾਰੋਬਾਰੀ ਸ਼ਾਮਲ ਹੋਣਗੇ। ਇਹ ਪੰਜ ਦਿਨਾਂ ਪ੍ਰੋਗਰਾਮ ਹੈ, ਜੋ ਕਿ 22 ਜਨਵਰੀ 2018 ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਜਦੋਂ ਨਰਿੰਦਰ ਮੋਦੀ ਸਾਲ 2007 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸਨ, ਜਦ ਚੀਨ ਵਿੱਚ ਵਿਸ਼ਵ ਆਰਥਿਕ ਮੰਚ ਦੇ ਖੇਤਰੀ ਸ਼ਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਏ ਸਨ।

ਬਾਲੀਵੁਡ ਅਦਾਕਾਰ, ਕਾਰੋਬਾਰੀ ਤੇ ਸਿਆਸਤਦਾਨ ਕਰਨਗੇ ਸ਼ਿਰਕਤ : ਅਗਲੇ ਸਾਲ ਜਨਵਰੀ ਵਿੱਚ ਹੋਣ ਵਾਲੀ ਇਸ ਬੈਠਕ ਵਿੱਚ ਭਾਰਤੀ ਮੂਲ ਦੇ ਸੈਂਕੜੇ ਕਾਰੋਬਾਰੀ, ਬਾਲੀਵੁਡ ਦੇ ਦਿੱਗਜ ਅਦਾਕਾਰ ਤੇ ਸਿਆਸਤਦਾਨ ਵੀ ਸ਼ਿਰਕਤ ਕਰਨਗੇ। ਕਈ ਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ਵ ਆਰਥਿਕ ਮੰਚ ’ਚ ਸ਼ਾਮਲ ਹੋਣਗੀਆਂ। ਇਸ ਵਾਰ ਵਿਸ਼ਵ ਆਰਥਿਕ ਮੰਚ ਦੀ ਬੈਠਕ ਦਾ ਪ੍ਰਮੁੱਖ ਏਜੰਡਾ ਸਿਆਸੀ, ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਤੇ ਇਨ੍ਹਾਂ ਦੇ ਵਿਵਹਾਰਕ ਹੱਲ ਨੂੰ ਲੱਭਣਾ ਰਹੇਗਾ।

Facebook Comments

POST A COMMENT.

Enable Google Transliteration.(To type in English, press Ctrl+g)