ਰਾਜੀਵ ਕਤਲ ਪਿਛਲੀ ਸਾਜ਼ਿਸ਼ ਦੀ ਜਾਂਚ ਵਿੱਚ ਨਹੀਂ ਹੋਈ ਬਹੁਤੀ ਪ੍ਰਗਤੀ

Rajiv-Gandhi

ਨਵੀਂ ਦਿੱਲੀ, 12 ਦਸੰਬਰ (ਏਜੰਸੀ) : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਪਿੱਛੇ ਵਡੇਰੀ ਸਾਜ਼ਿਸ਼ ਦੀ ਸੀਬੀਆਈ ਦੀ ਅਗਵਾਈ ਵਿੱਚ ਚੱਲ ਰਹੀ ਜਾਂਚ ਵਿੱਚ ਕੋਈ ‘ਬਹੁਤੀ ਪ੍ਰਗਤੀ’ ਨਹੀਂ ਹੋਈ। ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਦਾਖ਼ਲ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਟਿੱਪਣੀ ਕੀਤੀ ਕਿ ‘ਮਲਟੀ ਡਿਸਪਲਨਰੀ ਮੌਨੀਟਰਿੰਗ ਏਜੰਸੀ’ (ਐਮਡੀਐਮਏ) ਦੀ ਜਾਂਚ ‘ਕਦੇ ਖ਼ਤਮ ਨਹੀਂ’ ਹੋ ਸਕਦੀ। ਐਮਡੀਐਮਏ ਦੀ ਅਗਵਾਈ ਸੀਬੀਆਈ ਦੇ ਇਕ ਅਧਿਕਾਰੀ ਹੱਥ ਹੈ ਅਤੇ ਇਸ ਵਿੱਚ ਆਈਬੀ, ਰਾਅ ਅਤੇ ਰੈਵੇਨਿਊ ਇੰਟੈਲੀਜੈਂਸ ਤੋਂ ਇਲਾਵਾ ਹੋਰ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹਨ।

ਜਸਟਿਸ ਰੰਜਨ ਗੋਗੋਈ ਅਤੇ ਆਰ ਬਾਨੂਮਤੀ ਦੇ ਬੈਂਚ ਨੇ ਕਿਹਾ ਕਿ ‘‘ਐਮਡੀਐਮਏ ਇਸ ਵਡੇਰੀ ਸ਼ਾਜ਼ਿਸ਼ ਦੀ ਜਾਂਚ ਕਰ ਰਹੀ ਹੈ। ਸੀਬੀਆਈ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਸ ਵਿੱਚ ਬਹੁਤੀ ਪ੍ਰਗਤੀ ਨਹੀਂ ਹੋਈ। ਇਸ ਲਈ ਇਹ ਜਾਂਚ ਕਦੇ ਖ਼ਤਮ ਨਹੀਂ ਹੋ ਸਕਦੀ।’’ ਰਾਜੀਵ ਗਾਂਧੀ ਕਤਲ ਕੇਸ ਦੇ ਦੋਸ਼ੀਆਂ ਵਿੱਚੋਂ ਇਕ ਵੱਲੋਂ ਦਾਖ਼ਲ ਅਰਜ਼ੀ ਉਤੇ ਅਦਾਲਤ ਨੇ ਕੇਂਦਰ ਸਰਕਾਰ ਨੂੰ ਵੀ ਧਿਰ ਵਜੋਂ ਸ਼ਾਮਲ ਕੀਤਾ। ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 24 ਜਨਵਰੀ ਤੈਅ ਕੀਤੀ। ਅਦਾਲਤ ਨੇ 14 ਨਵੰਬਰ ਨੂੰ ਇਸ ਦੋਸ਼ੀ ਏ.ਜੀ. ਪੇਰਾਰੀਵਲਨ ਦੀ ਅਰਜ਼ੀ ਉਤੇ ਸਰਕਾਰ ਤੋਂ ਜਵਾਬ ਮੰਗਿਆ ਸੀ।

Facebook Comments

POST A COMMENT.

Enable Google Transliteration.(To type in English, press Ctrl+g)