ਹਸਪਤਾਲ ਨੇ ਜਿਊਂਦੇ ਬੱਚੇ ਨੂੰ ਮ੍ਰਿਤਕ ਐਲਾਨਿਆ

Max-Hospital-declared-new-born-baby-dead

ਨਵੀਂ ਦਿੱਲੀ, 1 ਦਸੰਬਰ (ਏਜੰਸੀ) : ਦਿੱਲੀ ਦੇ ਮੈਕਸ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਉਨ੍ਹਾਂ ਨਵਜੰਮੇ ਜੌੜੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਨ੍ਹਾਂ ਵਿੱਚੋਂ ਇਕ ਜਿਊਂਦਾ ਸੀ। ਮਾਪਿਆਂ ਨੂੰ ਬੱਚੇ ਦੇ ਜਿਊਂਦੇ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਆਖ਼ਰੀ ਰਸਮਾਂ ਲਈ ਉਹ ਸ਼ਮਸ਼ਾਨ ਘਾਟ ਜਾ ਰਹੇ ਸਨ। ਵਰਸ਼ਾ ਨਾਂ ਦੀ ਔਰਤ ਨੂੰ 28 ਨਵੰਬਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਸ ਨੇ ਸਮੇਂ ਤੋਂ ਪਹਿਲਾਂ 30 ਨਵੰਬਰ ਨੂੰ ਦੋ ਬੱਚਿਆਂ ਨੂੰ ਜਨਮ ਦਿੱਤਾ।

ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਬੱਚੇ ਨੂੰ ਕੁਝ ਸਮੇਂ ਮਗਰੋਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦੋਂ ਇਕ ਬੱਚੇ ਦੇ ਜਿਊਂਦੇ ਹੋਣ ਦਾ ਪਤਾ ਲੱਗਿਆ ਤਾਂ ਮਾਪਿਆਂ ਨੇ ਮੈਕਸ ਹਸਪਤਾਲ ਵਿਖੇ ਹੰਗਾਮਾ ਵੀ ਕੀਤਾ ਤੇ ਪੁਲੀਸ ਨੂੰ ਸ਼ਿਕਾਇਤ ਕੀਤੀ। ਇਸ ’ਤੇ ਹਸਪਤਾਲ ਨੇ ਡਾਕਟਰ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ। ਉਧਰ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ। ਦਿੱਲੀ ਸਰਕਾਰ ਨੇ ਜਾਂਚ ਦੇ ਹੁਕਮ ਦਿੰਦਿਆਂ ਤਿੰਨ ਦਿਨਾਂ ’ਚ ਮੁਢਲੀ ਰਿਪੋਰਟ ਮੰਗ ਲਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)