ਕਿਰਾਇਆ ਨਾ ਦੇਣ ਕਰਕੇ ਸੜਕ ‘ਤੇ ਆਈ ਮਲਿਕਾ ਸ਼ੇਰਾਵਤ

mallika-sherawat

ਨਵੀਂ ਦਿੱਲੀ, 15 ਦਸੰਬਰ (ਏਜੰਸੀ) : ਬਾਲੀਵੁਡ ਅਦਾਕਾਰਾ ਮਲਿਕਾ ਸ਼ੇਰਾਵਤ ਕਾਫੀ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ। ਉਨ੍ਹਾਂ ਬਾਲੀਵੁਡ ਵਿਚ ਫਿਲਹਾਲ ਕੋਈ ਕੰਮ ਨਹੀਂ ਮਿਲ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਲਿਕਾ ਸ਼ੇਰਾਵਤ ਇਨ੍ਹਾਂ ਦਿਨਾਂ ਤੰਗਹਾਲੀ ਦੇ ਦਿਨਾਂ ਤੋਂ ਲੰਘ ਰਹੀ ਹੈ। ਪੈਸਿਆਂ ਦੀ ਕਮੀ ਦੇ ਕਾਰਨ ਉਨ੍ਹਾਂ ਕੋਲ ਕਿਰਾਇਆ ਦੇਣ ਤੱਕ ਦੇ ਪੈਸੇ ਨਹੀਂ ਹਨ। ਜਿਸ ਦੇ ਕਾਰਨ ਉਨ੍ਹਾਂ ਪੈਰਿਸ ਸਥਿਤ ਮਕਾਨ ਮਾਲਕ ਨੇ ਘਰ ਤੋਂ ਬੇਘਰ ਕਰ ਦਿੱਤਾ ਹੈ।

ਖ਼ਬਰਾਂ ਦੀ ਮੰਨੀਏ ਤਾਂ ਮਲਿਕਾ ਸ਼ੇਰਾਵਤ ਅਪਣੇ ਫਰੈਂਚ ਪ੍ਰੇਮੀ ਸਿਰਿਲ ਆਗਜਨਫੈਂਸ ਦੇ ਨਾਲ ਪੈਰਿਸ ਸਥਿਤ ਅਪਾਰਟਮੈਂਟ ਵਿਚ ਰਹਿੰਦੀ ਹੈ, ਕਿਰਾਇਆ ਨਾ ਦੇਣ ਦੇ ਕਾਰਨ ਅਪਾਰਟਮੈਂਟ ਦੇ ਮਾਲਕ ਨੇ ਉਨ੍ਹਾਂ ਘਰ ਤੋਂ ਕੱਢ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਕਰੀਬ 80 ਹਜ਼ਾਰ ਯੂਰੋ ਯਾਨੀ ਕਿ 64 ਲੱਖ ਰੁਪਏ ਦੇ ਕਰੀਬ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਹੈ। ਮਲਿਕਾ ਅਤੇ ਉਨ੍ਹਾਂ ਦੇ ਪ੍ਰੇਮੀ ਦੀ ਆਰਥਿਕ ਸਥਿਤੀ ਖਰਾਬ ਹੈ।

ਪਿਛਲੇ ਸਾਲ ਨਵੰਬਰ ਵਿਚ ਵੀ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਮਲਿਕਾ ਦੇ ਨਾਲ ਮਾਰਕੁੱਟ ਕੀਤੀ ਸੀ। ਬਦਮਾਸ਼ਾਂ ਨੇ ਹੰਝੂ ਗੈਸ ਦੇ ਨਾਲ ਮਲਿਕਾ ਕੋਲੋਂ ਲੁੱਟਖੋਹ ਵੀ ਕੀਤੀ ਸੀ। ਉਸ ਹਾਦਸੇ ਤੋਂ ਬਾਅਦ ਹੀ ਮਲਿਕਾ ਦੀ ਆਰਥਿਕ ਹਾਲਤ ਖਰਾਬ ਹੋ ਗਈ ਅਤੇ ਅਪਾਰਟਮੈਂਟ ਦਾ ਕਿਰਾਇਆ ਦੇਣ ਦੇ ਲਈ ਉਨ੍ਹਾਂ ਕੋਲ ਪੈਸੇ ਨਹੀਂ ਹੈ। ਗੌਰਤਲਬ ਹੈ ਕਿ ਮਲਿਕਾ ਨੂੰ ਬਾਲੀਵੁਡ ਵਿਚ ਉਨ੍ਹਾਂ ਦੇ ਬੋਲਡ ਐਂਡ ਹੌਟ ਅਵਤਾਰ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਬਾਲੀਵੁਡ ਦੀ ਕਈ ਫ਼ਿਲਮਾਂ ਦੇ ਆਈਟਮ ਨੰਬਰ ਕੀਤੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)