ਮਧੂ ਕੋਡਾ ਨੂੰ ਹੋਈ 3 ਸਾਲ ਦੀ ਜੇਲ੍ਹ, 25 ਲੱਖ ਰੁਪਏ ਜੁਰਮਾਨਾ

Madhu-Koda

ਨਵੀਂ ਦਿੱਲੀ, 16 ਦਸੰਬਰ (ਏਜੰਸੀ) : ਕੋਲ਼ਾ ਘੁਟਾਲਾ ਮਾਮਲੇ ਵਿਚ ਸੀਬੀਆਈ ਕੋਰਟ ਨੇ ਮਧੂ ਕੋਡਾ ਨੂੰ 3 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਕੋਡਾ ‘ਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦਿੱਲੀ ਦੀ ਸਪੈਸ਼ਲ ਸੀਬੀਆਈ ਕੋਰਟ ਨੇ 13 ਦਸਬੰਰ ਨੂੰ ਹੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੂੰ ਕੋਲ਼ਾ ਘੁਟਾਲੇ ਵਿਚ ਅਪਰਾਧਕ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਸੀ। ਹਾਲਾਂਕਿ ਸਜ਼ਾ ਦੇ ਐਲਾਨ ਦੇ ਕੁਝ ਦੇਰ ਬਾਅਦ ਹੀ ਮਧੂ ਕੋਡਾ ਅਤੇ ਹੋਰ ਤਿੰਨ ਦੋਸ਼ੀਆਂ ਨੂੰ ਹਾਈ ਕੋਰਟ ਵਿਚ ਅਪੀਲ ਕਰਨ ਦੇ ਲਈ ਜ਼ਮਾਨਤ ਮਿਲ ਗਈ।

ਕੋਰਟ ਨੇ ਮਧੂ ਕੋਡਾ ਤੋਂ ਇਲਾਵਾ ਸਾਬਕਾ ਕੋਲ਼ਾ ਸਕੱਤਰ ਐਚਸੀ ਗੁਪਤਾ, ਸਾਬਕਾ ਸਕੱਤਰ ਅਸ਼ੋਕ ਕੁਮਾਰ ਅਤੇ ਇਕ ਹੋਰ ਨੂੰ ਵੀ ਅਪਰਾਧਕ ਸਾਜ਼ਿਸ਼ ਅਤੇ ਧਾਰਾ 120ਬੀ ਤਹਿਤ ਦੋਸ਼ੀ ਮੰਨਿਆ ਸੀ। ਇਸ ਤੋਂ ਪਹਿਲਾਂ ਵੀ ਮਧੂ ਕੋਡਾ ਨੂੰ ਝਟਕਾ ਲੱਗ ਚੁੱਕਾ ਹੈ। ਚੋਣ ਕਮਿਸ਼ਨ ਚੁਣਾਵੀ ਖ਼ਰਚੇ ਦਾ ਸਹੀ ਹਿਸਾਬ ਨਹੀਂ ਦੇਣ ਦੇ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ 3 ਸਾਲ ਤੱਕ ਲਈ ਚੋਣ ਲੜਨ ‘ਤੇ ਰੋਕ ਲਗਾ ਚੁੱਕਾ ਹੈ। ਮਧੂ ਕੋਡਾ 2006 ਵਿਚ ਝਾਰਖੰਡ ਦੇ ਪੰਜਵੇਂ ਮੁੱਖ ਮੰਤਰੀ ਬਣੇ ਸੀ। ਮੁੱਖ ਮੰਤਰੀ ਬਣਦੇ ਸਮੇਂ ਉਹ ਆਜ਼ਾਦ ਵਿਧਾਇਕ ਸੀ। ਕੋਡਾ ਨੇ ਅਪਣੇ ਸਿਆਸੀ ਸਫਰ ਦੀ ਸ਼ੁਰੂਆਤ ਆਲ ਝਾਰਖੰਡ ਸਟੂਡੈਂਟ ਯੂਨੀਅਨ ਦੇ ਇਕ ਵਰਕਰ ਦੇ ਤੌਰ ‘ਤੇ ਕੀਤੀ ਸੀ।

Facebook Comments

POST A COMMENT.

Enable Google Transliteration.(To type in English, press Ctrl+g)